ਦੇਸ਼ ਭਰ ਵਿੱਚ ਸਰਗਰਮ ਕੋਰੋਨਾ ਮਾਮਲਿਆਂ ਦੀ ਗਿਣਤੀ 7121 ਤੱਕ ਪਹੁੰਚ ਗਈ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 300 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਰਲ ਵਿੱਚ ਸਭ ਤੋਂ ਵੱਧ 2223 ਮਾਮਲੇ ਹਨ। ਇਸ ਤੋਂ ਬਾਅਦ ਗੁਜਰਾਤ ਵਿੱਚ 1223, ਦਿੱਲੀ ਵਿੱਚ 757 ਅਤੇ ਪੱਛਮੀ ਬੰਗਾਲ ਵਿੱਚ 747 ਪਾਜ਼ੀਟਿਵ ਮਰੀਜ਼ ਹਨ। ਸਿਹਤ ਵਿਭਾਗ ਦੇ ਅਨੁਸਾਰ ਕੋਰੋਨਾ ਦੇ ਨਵੇਂ ਰੂਪ ਕਾਰਨ 74 ਜਾਨਾਂ ਗਈਆਂ ਹਨ। ਮੰਗਲਵਾਰ ਨੂੰ 6 ਲੋਕਾਂ ਨੇ ਆਪਣੀਆਂ ਜਾਨ ਗੁਆ ਦਿੱਤੀ। ਇਨ੍ਹਾਂ ਵਿੱਚੋਂ 3 ਜਾਨਾ ਕੇਰਲ ਤੋਂ , 2 ਕਰਨਾਟਕ ਤੋਂ ਅਤੇ 1 ਮਹਾਰਾਸ਼ਟਰ ਤੋਂ ਗਈ ਹੈ ਪਿਛਲੇ 10 ਦਿਨਾਂ ਵਿੱਚ, 3000 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 40 ਮਰੀਜ਼ਾਂ ਦੀ ਜਾਨ ਜਾ ਚੁਕੀ ਹੈ ਹਰ ਰੋਜ਼ 350 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਦੇਸ਼ ‘ਚ ਲਗਾਤਾਰ ਵੱਧ ਰਹੇ ਨੇ ਕੋਰੋਨਾ ਦੇ ਮਾਮਲੇ
