The Khalas Tv Blog Punjab ਕੋਰੋਨਾ ਪਾਬੰਦੀਆਂ-ਕੈਪਟਨ ਨੇ ਸੂਬੇ ਦੇ ਹੋਟਲਾਂ, ਮਲਟੀਪਲੈਕਸਾਂ ਵਿੱਚ ਬਾਰ ਖੋਲ੍ਹਣ ਦੀ ਦਿੱਤੀ ਮਨਜ਼ੂਰੀ
Punjab

ਕੋਰੋਨਾ ਪਾਬੰਦੀਆਂ-ਕੈਪਟਨ ਨੇ ਸੂਬੇ ਦੇ ਹੋਟਲਾਂ, ਮਲਟੀਪਲੈਕਸਾਂ ਵਿੱਚ ਬਾਰ ਖੋਲ੍ਹਣ ਦੀ ਦਿੱਤੀ ਮਨਜ਼ੂਰੀ

‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :- ਅਨਲਾਕ ਪ੍ਰਕੀਰਿਆਂ ਦੇ ਚਲਦਿਆਂ ਪੰਜਾਬ ਸਰਕਾਰ ਨੇ ਅੱਜ 10 ਨਵੰਬਰ ਨੂੰ ਸੂਬੇ ‘ਚ ਸ਼ਾਪਿੰਗ ਮਾਲਾਂ, ਮਲਟੀਪਲੈਕਸਾਂ, ਹੋਟਲਾਂ ਦੇ ਵਿੱਚ ਬਾਰ ਖੋਲ੍ਹਣ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪੜ੍ਹੋ ਕਿਹੜੀਆਂ ਗਾਈਡਲਾਈਨਜ਼ ਜਾਰੀ ਹੋਈਆਂ ਹਨ।

1. ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਹੋਟਲਾਂ ਦੇ ਵਿੱਚ ਬਾਰ, ਸ਼ਾਪਿੰਗ ਮਾਲਾਂ, ਮਲਟੀਪਲੈਕਸਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇਗੀ।

2. ਇਸ ਦੇ ਨਾਲ ਹੀ ਪੰਜਾਬ ‘ਚ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਵਪਾਰਕ ਅਦਾਰਿਆਂ ਦੀ ਮੈਨੇਜ਼ਮੈਂਟ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਨੇ 8 ਜੂਨ, 2020 ਨੂੰ ਸੂਬੇ ‘ਚ ਹੋਟਲ ਦੇ ਵਿੱਚ ਬਾਰ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਤੇ ਸ਼ਾਪਿੰਗ ਮਾਲ ਆਦਿ ਖੋਲ੍ਹਣ ਦੀ ਇਜ਼ਾਜ਼ਤ ਦਿੱਤੀ ਸੀ, ਜਿਸ ਵਿੱਚ ਇਹ ਸ਼ਰਤ ਲਗਾਈ ਗਈ ਸੀ ਕਿ ਆਬਕਾਰੀ ਵਿਭਾਗ ਦੇ ਲਾਇਸੰਸ ਅਨੁਸਾਰ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਕਮਰਿਆਂ ਵਿੱਚ ਸ਼ਰਾਬ ਵਰਤਾਈ ਜਾ ਸਕਦੀ ਹੈ ਪਰ ਬਾਰਾਂ ਨੂੰ ਪਿਛਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੰਦ ਰੱਖਣਾ ਹੋਵੇਗਾ।

Exit mobile version