The Khalas Tv Blog India ‘ਦ ਕਸ਼ਮੀਰ ਫਾਈਲਜ਼’ ਫ਼ਿਲਮ ਤੇ ਉਠੇ ਵਿਵਾਦ ਕਾਰਣ ਨਿਰਦੇਸ਼ਕ ਨੂੰ ਸੁਰੱਖਿਆ
India

‘ਦ ਕਸ਼ਮੀਰ ਫਾਈਲਜ਼’ ਫ਼ਿਲਮ ਤੇ ਉਠੇ ਵਿਵਾਦ ਕਾਰਣ ਨਿਰਦੇਸ਼ਕ ਨੂੰ ਸੁਰੱਖਿਆ

‘ਦ ਖ਼ਾਲਸ ਬਿਊਰੋ :ਕੁੱਝ ਚਿਰ ਪਹਿਲਾਂ ਰਿਲੀਜ਼ ਹੋਈ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ।ਜਿਸ ਕਾਰਣ ਕੇਂਦਰ ਸਰਕਾਰ ਨੇ ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਾ ਦਿੱਤੀ ਹੈ। ਉਸਦੀ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਸੀਆਰਪੀਐਫ ਕਵਰ ਦੇ ਨਾਲ ਹੋਵੇਗੀ। ਇਹ ਫ਼ਿਲਮ  ਕਸ਼ਮੀਰ ਘਾਟੀ ਵਿੱਚ ਅਤਿਵਾਦ ਦੇ ਸਿਖਰ ਦੌਰਾਨ ਕਸ਼ਮੀਰੀ ਹਿੰਦੂਆਂ ‘ਤੇ ਆਧਾਰਿਤ ਹੈ

ਇਸ ਵਿਵਾਦਪੂਰਨ ਫਿਲਮ ਦੇਸ਼ ਭਰ ਦੇ ਕਈ ਰਾਜਾਂ ਤੋਂ ਭਾਰੀ ਸਰਕਾਰੀ ਸਹਾਇਤਾ ਅਤੇ ਟੈਕਸ ਛੋਟਾਂ ਪ੍ਰਾਪਤ ਕਰਨ ਤੋਂ ਬਾਅਦ ਹੁਣ ਤੱਕ 100 ਕਰੋੜ ਰੁਪਏ ਇਕੱਠੇ ਕਰ ਚੁੱਕੀ ਹੈ ਤੇ ਬਾਕਸ ਆਫਿਸ ‘ਤੇ ਸਫਲ ਰਹੀ ਹੈ।

ਸਰਕਾਰ ਨੂੰ ਇਸ ਗੱਲ ਨੂੰ ਲੈ ਕੇ ਸਖ਼ਤ ਆਲੋਚਨਾ ਦਾ ਸ਼ਿਕਾਰ   ਹੋਣਾ ਪੈ ਰਿਹਾ ਹੈ ਕਿ ਸਿਆਸੀ ਕਾਰਨਾਂ ਕਰਕੇ ਇੱਕ ਵਪਾਰਕ ਫ਼ਿਲਮ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਫਿਲਮ ਦੇ ਸੰਵੇਦਨਸ਼ੀਲ ਰਾਜਨੀਤਿਕ ਸੁਭਾਅ ਅਤੇ ਤੱਥਾਂ ਨੂੰ ਜਾਣਬੁੱਝ ਕੇ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਵੀ  ਦੋਸ਼ਾਂ ਕਾਰਨ ਪ੍ਰਚਾਰ ਵਿਚ ਸ਼ਾਮਲ ਹੋਣ ਦਾ ਦੋਸ਼ ਵੀ ਸਰਕਾਰ ‘ਤੇ ਲਗਾਇਆ ਜਾ ਰਿਹਾ ਹੈ।

Exit mobile version