The Khalas Tv Blog India ਪੰਜਾਬ ਦੇ 23 ਜ਼ਿਲ੍ਹਿਆਂ ‘ਚ ਮਾਨਸੂਨ ਦੀ ਤਬਾਈ ਨੂੰ ਰੋਕਣ ਲਈ ਬਣੇ ਕੰਟਰੋਲ ਰੂਮ!
India Punjab

ਪੰਜਾਬ ਦੇ 23 ਜ਼ਿਲ੍ਹਿਆਂ ‘ਚ ਮਾਨਸੂਨ ਦੀ ਤਬਾਈ ਨੂੰ ਰੋਕਣ ਲਈ ਬਣੇ ਕੰਟਰੋਲ ਰੂਮ!

ਬਿਉਰੋ ਰਿਪੋਰਟ – ਪੰਜਾਬ,ਹਿਮਾਚਲ ਵਿੱਚ ਮਾਨਸੂਨ ਜ਼ਰੂਰ ਆ ਗਿਆ ਹੈ ਪਰ ਮੀਂਹ ਉਸ ਤਰ੍ਹਾਂ ਨਹੀਂ ਪੈ ਰਿਹਾ ਹੈ, ਜਿਸ ਤਰ੍ਹਾਂ ਨਾਲ ਪਿਛਲੇ ਸਾਲ ਤਬਾਹੀ ਲੈਕੇ ਆਇਆ ਸੀ। ਫਿਰ ਵੀ ਪੰਜਾਬ ਸਰਕਾਰ ਨੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ 23 ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਮਾਲ ਅਧਿਕਾਰੀਆਂ ਨੂੰ ਇਨ੍ਹਾਂ ਕੰਟਰੋਲ ਰੂਮਾਂ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਦੇ ਆਫਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਉੱਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਬਰਸਾਤੀ ਨਾਲੇ, ਚੋਅ ਅਤੇ ਡਰੇਨਾਂ ਆਦਿ ਦੀ ਸਫ਼ਾਈ ਲਈ ਪਹਿਲਾਂ ਤੋਂ ਹੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਜ਼ਿਲ੍ਹਿਆਂ ਵੱਲੋਂ ਸਫ਼ਾਈ ਕਾਰਜ ਮੁਕੰਮਲ ਕਰ ਲਏ ਗਏ ਹਨ, ਪਰ ਫਿਰ ਵੀ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਲੋਕਾਂ ਤੱਕ ਮਦਦ ਪਹੁੰਚਾਉਣ ਲਈ ਸਥਾਪਤ ਕੀਤੇ ਕੰਟਰੋਲ ਰੂਮਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੰਟਰੋਲ ਰੂਮ

ਪੰਜਾਬ ਸਰਕਾਰ ਨੇ ਮਾਨਸੂਨ ਨੂੰ ਲੈਕੇ ਜਿਹੜੇ ਕੰਟਰੋਲ ਰੂਮ ਬਣਾਏ ਹਨ ਉਹ 24 ਘੰਟੇ ਕੰਮ ਕਰਨਗੇ। ਅੰਮ੍ਰਿਤਸਰ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ 0183-2229125 ਹੈ, ਜਦਕਿ ਬਰਨਾਲਾ ਦਾ 01679-233031, ਬਠਿੰਡਾ ਦਾ 0164-2862100,101, ਫਰੀਦਕੋਟ ਦਾ 01639-250338, ਫਤਿਹਗੜ੍ਹ ਸਾਹਿਬ ਦਾ 0176-323838, ਫਾਜ਼ਿਲਕਾ ਦਾ 01638-262153, ਫਿਰੋਜ਼ਪੁਰ ਦਾ 01632-244017, ਗੁਰਦਾਸਪੁਰ ਦਾ 01874-266376, ਹੁਸ਼ਿਆਰਪੁਰ ਦਾ 01882-220412, ਜਲੰਧਰ ਦਾ 0181-2224417, ਕਪੂਰਥਲਾ ਦਾ 01822-231990, 297220,233776 ਅਤੇ ਲੁਧਿਆਣਾ ਦਾ ਹੈਲਪਲਾਈਨ ਨੰਬਰ 0161-2433100 ਜਾਰੀ ਕੀਤਾ ਗਿਆ ਹੈ।

ਇਸੇ ਤਰ੍ਹਾਂ ਮਲੇਰਕੋਟਲਾ ਦਾ 01675-253772, ਮਾਨਸਾ ਦਾ 01652-229082, ਮੋਗਾ ਦਾ 01636-235206, ਸ੍ਰੀ ਮੁਕਤਸਰ ਸਾਹਿਬ ਦਾ 01633-260341, ਪਠਾਨਕੋਟ ਦਾ 0186-2346994, ਪਟਿਆਲਾ ਦਾ 0175-2311321, ਰੂਪਨਗਰ ਦਾ 01881-221157, ਸੰਗਰੂਰ ਦਾ 01672-234196, ਐਸ.ਏ.ਐਸ. ਨਗਰ ਦਾ 0172-2219506 , ਐਸ.ਬੀ.ਐਸ. ਨਗਰ ਦਾ 01823-220645 ਅਤੇ ਤਰਨ ਤਾਰਨ ਕੰਟਰੋਲ ਰੂਮ ਦਾ ਹੈਲਪਲਾਈਨ ਨੰਬਰ 01852-224107 ਹੈ।

ਇਹ ਵੀ ਪੜ੍ਹੋ –   ਗੋਲਗੱਪੇ ਤੋਂ ਸਾਵਧਾਨ! ਕੈਂਸਰ ਦਾ ਵੱਡਾ ਖਤਰਾ

 

Exit mobile version