The Khalas Tv Blog Punjab ਠੇਕੇ ‘ਤੇ ਰੱਖੇ ਪੈਰਾ ਮੈਡੀਕਲ ਕਰਮਚਾਰੀਆਂ ਨੂੰ ਦੋ ਮਹੀਨਿਆਂ ‘ਚ ਕੀਤਾ ਜਾਵੇਗਾ ਪੱਕਾ : ਸਿਹਤ ਮੰਤਰੀ
Punjab

ਠੇਕੇ ‘ਤੇ ਰੱਖੇ ਪੈਰਾ ਮੈਡੀਕਲ ਕਰਮਚਾਰੀਆਂ ਨੂੰ ਦੋ ਮਹੀਨਿਆਂ ‘ਚ ਕੀਤਾ ਜਾਵੇਗਾ ਪੱਕਾ : ਸਿਹਤ ਮੰਤਰੀ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਵਫ਼ਦ ਨਾਲ ਮੁਲਾਕਾਤ ਕਰ ਠੇਕੇ ‘ਤੇ ਰੱਖੇ ਕਰਮਚਾਰੀਆਂ ਨੂੰ ਅਗਲੇ ਦੋ ਮਹੀਨਿਆਂ ਦੇ ਅੰਦਰ ਰੈਗੂਲਰ ਕਰਨ ਭਰੋਸਾ ਦਿੱਤਾ ਹੈ।

ਇਸ ਦੌਰਾਨ ਸੂਬੇ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਜਨਰਲ ਸਕੱਤਰ ਨਰਿੰਦਰ ਮੌਹਨ ਸ਼ਰਮਾ, ਜੁਆਇਟ ਸਕੱਤਰ ਕਰਨੈਲ ਸਿੰਘ ਸੱਲਣ ਦੀ ਅਗਵਾਈ ਹੇਠ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਬੈਠਕ ਕੀਤੀ ਗਈ। ਸੱਲਣ ਨੇ ਦੱਸਿਆ ਕਿ ਕੋਵਿਡ-19 ਕਾਰਨ ਯੂਨੀਅਨ ਦੇ ਚਾਰ ਮੋਹਰੀ ਆਗੂ ਹੀ ਸਿਹਤ ਮੰਤਰੀ ਨਾਲ ਮੀਟਿੰਗ ‘ਚ ਹਾਜ਼ਰ ਸਨ। ਸਿਹਤ ਮੰਤਰੀ ਨੇ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਭਰਤੀ ਹੋਏ ਠੇਕਾ ਅਧਾਰਤ ਸਿਹਤ ਕਰਮਚਾਰੀਆ ਨੂੰ ਕੈਬਨਿਟ ਸਬ ਕਮੇਟੀ ਰਾਹੀਂ ਦੋ ਮਹੀਨਿਆ ‘ਚ ਰੈਗਲੂਰ ਕਰ ਦਿੱਤਾ ਜਾਵੇਗਾ।

ਕੋਵਿਡ-19 ਨਾਲ ਲੜਦੇ ਸਮੇਂ ਸਿਹਤ ਕਰਮਚਾਰੀਆਂ ਵਿੱਚੋਂ ਚਾਰ ਦੀਆਂ ਮੋਤਾਂ ਹੋਣ ‘ਤੇ ਉਨ੍ਹਾਂ ਨੂੰ ਬੀਮੇ ਦਾ ਲਾਭ ਤੇ ਹੋਰ ਲਾਭ ਦੇਣ ਲਈ ਮੌਕੇ ‘ਤੇ ਹੀ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਪਰਖ ਅਧੀਨ ਮੁਲਾਜ਼ਮਾਂ ਦਾ ਸਮਾਂ ਘਟਾਉਣ ਲਈ ਕੇਸ ਵਿਤ ਵਿਭਾਗ ਕੋਲ ਭੇਜਿਆ ਜਾਵੇਗਾ। ਮਸਤਾਨ ਸਿੰਘ MPW ਅਤੇ ਉਸ ਨੂੰ ਡੇਰੇ ਦੀ ਚੁੰਗਲ ‘ਚੋਂ ਬਾਹਰ ਲਿਆਉਣ ਵਾਲੀ ਸਮੂਹ ਟੀਮ ਨੂੰ ਵਿਸ਼ੇਸ਼ ਤਰੱਕੀ ਤੇ ਸਨਮਾਨ ਦੇਣ ‘ਤੇ ਸਹਿਮਤੀ ਪ੍ਰਗਟਾਈ ਗਈ। ਸਾਰੇ ਪੈਰਾ ਮੈਡੀਕਲ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਕਰਨ ਲਈ ਕੇਸ ਮੰਗਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ 30 ਸਤੰਬਰ ਤੱਕ ਵਾਧਾ ਨਹੀਂ ਕੀਤਾ ਤਾਂ ਸਾਰੀਆਂ ਪਦਉਨਤੀਆ ਦਾ ਰਿਕਾਰਡ 15 ਸਤੰਬਰ ਤੱਕ ਮੰਗਿਆ ਜਾਵੇਗਾ।

Exit mobile version