The Khalas Tv Blog Punjab ਚੰਡੀਗੜ੍ਹ ਬਰਿਸਤਾ ਨੂੰ 11 ਹਜ਼ਾਰ ਰੁਪਏ ਜੁਰਮਾਨਾ !
Punjab

ਚੰਡੀਗੜ੍ਹ ਬਰਿਸਤਾ ਨੂੰ 11 ਹਜ਼ਾਰ ਰੁਪਏ ਜੁਰਮਾਨਾ !

ਬਿਉਰੋ ਰਿਪੋਰਟ : ਚੰਡੀਗੜ੍ਹ ਦੇ ਸੈਕਟਰ 35 ਵਿੱਚ ਬਰਿਸਤਾ ਕਾਫੀ ਕੰਪਨੀ ‘ਤੇ ਚੰਡੀਗੜ੍ਹ ਜ਼ਿਲ੍ਹਾ ਕੰਜ਼ਯੂਮਰ ਅਦਾਲਤ ਨੇ 10 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ। ਇਸ ਵਿੱਚ ਇੱਕ ਹਜ਼ਾਰ ਰੁਪਏ ਅਦਾਲਤ ਨੂੰ ਦੇਣੇ ਹੋਣਗੇ ਅਤੇ 10 ਹਜ਼ਾਰ ਰੁਪਏ PGI ਵਿੱਚ ਗਰੀਬ ਮਰੀਜ਼ਾਂ ਦੇ ਇਲਾਜ਼ ਵਾਲੇ ਖਾਤੇ ਵਿੱਚ ਜਮਾ ਕਰਵਾਉਣੇ ਹੋਣਗੇ। ਬਰਿਸਤਾ ਕਾਫੀ ਕੰਪਨੀ ਨੇ ਪੇਪਰ ਕੱਪ ਦੇ ਨਾਂ ‘ਤੇ 5 ਰੁਪਏ ਜ਼ਿਆਦਾ ਲੈ ਲਏ ਸਨ। ਅਦਾਲਤ ਨੇ ਅੱਗੋ ਤੋਂ ਅਜਿਹੇ ਪੈਸੇ ਵਸੂਲਣ ‘ਤੇ ਵੀ ਰੋਕ ਲੱਗਾ ਦਿੱਤੀ ਹੈ। ਕੰਪਨੀ ਨੂੰ ਆਰਡਰ ਦੀ ਕਾਪੀ ਮਿਲਣ ਤੋਂ 60 ਦਿਨਾਂ ਦੇ ਅੰਦਰ-ਅੰਦਰ ਇਹ ਪੈਸੇ ਜਮਾ ਕਰਵਾਉਣੇ ਹੋਣਗੇ।

230 ਰੁਪਏ ਵਿੱਚ ਖਰੀਦੀ ਸੀ ਹਾਟ ਚਾਕਲੇਟ

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਨੇ ਕੈਫੇ ਤੋਂ ਹਾਟ ਚਾਕਲੇਟ ਖਰੀਦੀ ਸੀ। ਜਿਸ ਦਾ ਬਿੱਲ 230 ਰੁਪਏ ਬਣਿਆ ਸੀ,ਜਦੋਂ ਬਿੱਲ ਦੀ ਕਾਪੀ ਮਿਲੀ ਤਾਂ ਉਸ ਵਿੱਚ ਪੇਪਰ ਕੱਪ ਦੇ 5 ਰੁਪਏ ਜੋੜੇ ਹੋਏ ਸਨ। ਉਹ ਪੇਪਰ ਕੱਪ ‘ਤੇ ਵੀ ਕੰਪਨੀ ਦਾ ਨਾਂ ਲਿਖਿਆ ਸੀ । ਸ਼ਿਕਾਇਤਕਰਤਾ ਪੈਂਸੀ ਸਿੰਘ ਸੋਨੀ ਨੇ ਜਦੋਂ ਕੈਫੇ ਵਿੱਚ ਇਸ ‘ਤੇ ਇਤਰਾਜ਼ ਕੀਤਾ ਤਾਂ ਕੈਫੇ ਵੱਲੋਂ ਉਨ੍ਹਾਂ ਨੂੰ ਪੈਸੇ ਵਾਪਸ ਨਹੀਂ ਕੀਤੇ ਗਏ । ਇਸ ‘ਤੇ ਅਦਾਲਤ ਵਿੱਚ ਸ਼ਿਕਾਇਕਤ ਕੀਤੀ ਗਈ ਹੈ ।

ਨਹੀਂ ਵਸੂਲ ਸਕਦੇ ਵਾਧੂ ਚਾਰਜ

ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਟਿੱਪਣੀਆਂ ਕੀਤੀਆਂ ਖਾਣੇ ਦੇ ਲਈ ਡਿਸਪੋਜ਼ਲ ਅਤੇ ਸਮਾਨ ਲੈਕੇ ਜਾਣ ਦੇ ਲਈ ਕੈਰੀ ਬੈਗ ਦੇਣਾ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ। ਕਿਉਂਕਿ ਉਹ ਗਾਹਕ ਵੱਲੋਂ ਖਰੀਦੇ ਗਏ ਸਮਾਨ ਦਾ ਹਿੱਸਾ ਹੈ । ਦੁਕਾਨਦਾਰ ਨੂੰ ਆਪਣੇ ਘਰ ਦੇ ਲਈ ਇਸ ਤਰ੍ਹਾਂ ਦੀ ਸਰਵਿਸ ਦੇਣਾ ਜ਼ਰੂਰੀ ਹੈ। ਕਿਸੇ ਵੀ ਚੀਜ਼ ਵਿੱਚ ਵਾਧੂ ਚਾਰਜ ਨਹੀਂ ਵਸੂਲਿਆਂ ਜਾ ਸਕਦਾ ਹੈ।

Exit mobile version