The Khalas Tv Blog India ਪੰਨੂ ਦੀ ਧਮਕੀ ਬਾਅਦ ਕੈਨੇਡਾ ’ਚ ਮੰਦਰ ਵਿੱਚ ਹੋਣ ਵਾਲਾ ਕੌਂਸੁਲਰ ਕੈਂਪ ਰੱਦ! ਮੰਦਰਾਂ ਦੇ ਬਾਹਰ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ SFJ
India International Religion

ਪੰਨੂ ਦੀ ਧਮਕੀ ਬਾਅਦ ਕੈਨੇਡਾ ’ਚ ਮੰਦਰ ਵਿੱਚ ਹੋਣ ਵਾਲਾ ਕੌਂਸੁਲਰ ਕੈਂਪ ਰੱਦ! ਮੰਦਰਾਂ ਦੇ ਬਾਹਰ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ SFJ

ਬਿਉਰੋ ਰਿਪੋਰਟ: ਸਿੱਖਸ ਫਾਰ ਜਸਟਿਸ (SFJ) ਜਥੇਬੰਦੀ ਕੈਨੇਡਾ ਵਿੱਚ ਹਿੰਦੂ ਮੰਦਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ। ਕੈਨੇਡਾ ਦੇ ਬਰੈਂਪਟਨ ’ਚ ਹਿੰਦੂ ਮੰਦਰਾਂ ਦੇ ਬਾਹਰ 16 ਅਤੇ 17 ਨਵੰਬਰ ਨੂੰ ਭਾਰਤੀ ਡਿਪਲੋਮੈਟਾਂ ਅਤੇ ਮੋਦੀ ਸਰਕਾਰ ਦੇ ਸਮਰਥਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸੰਗਠਨ ਦੀ ਇਸ ਧਮਕੀ ਤੋਂ ਬਾਅਦ ਬਰੈਂਪਟਨ ਦੀ ਪੀਲ ਪੁਲਿਸ ਨੇ ਸੁਰੱਖਿਆ ਦੇਣ ਤੋਂ ਅਸਮਰੱਥਾ ਪ੍ਰਗਟਾਈ ਹੈ। ਇਸ ਦੇ ਚੱਲਦਿਆਂ ਪੀਲ ਪੁਲਿਸ ਦੀ ਬੇਨਤੀ ’ਤੇ 17 ਨਵੰਬਰ ਨੂੰ ਮੰਦਿਰ ’ਚ ਲਗਾਇਆ ਜਾਣ ਵਾਲਾ ਕੌਂਸੁਲਰ ਕੈਂਪ ਰੱਦ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਖਾਲਿਸਤਾਨ ਹਮਾਇਤੀਆਂ ਨੇ ਖ਼ਾਸ ਤੌਰ ’ਤੇ 16 ਨਵੰਬਰ ਨੂੰ ਮਿਸੀਸਾਗਾ ਦੇ ਕਾਲੀਬਾੜੀ ਮੰਦਿਰ ਅਤੇ 17 ਨਵੰਬਰ ਨੂੰ ਬਰੈਂਪਟਨ ਦੇ ਤ੍ਰਿਵੇਣੀ ਮੰਦਿਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ। ਇਸ ਵਿਰੋਧ ਨੂੰ ਲੈ ਕੇ ਗੁਰਪਤਵੰਤ ਪੰਨੂ ਨੇ ਵੀਡੀਓ ਸੰਦੇਸ਼ ਭੇਜਿਆ ਹੈ। ਉਸਨੇ ਕਿਹਾ ਹੈ ਕਿ ਜੇਕਰ ਭਾਰਤੀ ਹਿੰਦੂ ਸੰਗਠਨਾਂ ਅਤੇ ਡਿਪਲੋਮੈਟ ਕੈਨੇਡਾ ਵਿੱਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦੇ ਹਨ, ਤਾਂ ਖਾਲਿਸਤਾਨ ਸਮਰਥਕ ‘ਅਯੁੱਧਿਆ ਦੀ ਨੀਂਹ ਹਿਲਾ ਦੇਣਗੇ’, ਜੋ ਕਿ 1992 ਤੋਂ ‘ਹਿੰਦੂਤਵ ਵਿਚਾਰਧਾਰਾ’ ਦਾ ਪ੍ਰਤੀਕ ਸਥਲ ਹੈ।

ਪੰਨੂ ਨੇ ਇਲਜ਼ਾਮ ਲਾਇਆ ਹੈ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਸਰਕਾਰ ਦੇ ਸਮਰਥਨ ਵਾਲੀਆਂ ਜਥੇਬੰਦੀਆਂ ਆਰਐਸਐਸ, ਬਜਰੰਗ ਦਲ ਅਤੇ ਸ਼ਿਵ ਸੈਨਾ ਨੇ ਕੈਨੇਡਾ ਦੇ ਗੁਰਦੁਆਰਿਆਂ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਹੈ।

Exit mobile version