The Khalas Tv Blog Punjab ਕਾਂਗਰਸ ਦਾ ਨਿਸ਼ਾਨਾ ਦੋਸ਼ੀ ਫੜ੍ਹਨਾ ਨਹੀਂ, ਰਾਜਨੀਤੀ ਖੇਡਣਾ, ਸੁਖਬੀਰ ਬਾਦਲ ਦਾ SIT ‘ਤੇ ਫੁੱਟਿਆ ਗੁੱਸਾ
Punjab

ਕਾਂਗਰਸ ਦਾ ਨਿਸ਼ਾਨਾ ਦੋਸ਼ੀ ਫੜ੍ਹਨਾ ਨਹੀਂ, ਰਾਜਨੀਤੀ ਖੇਡਣਾ, ਸੁਖਬੀਰ ਬਾਦਲ ਦਾ SIT ‘ਤੇ ਫੁੱਟਿਆ ਗੁੱਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੀਂ ਐੱਸਆਈਟੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਵੀਂ ਐੱਸਆਈਟੀ ਵਿੱਚ ਅਣ-ਅਧਿਕਾਰਤ ਅਧਿਕਾਰੀ ਪੁੱਛਗਿੱਛ ਲਈ ਕਿਵੇਂ ਆਇਆ। ਹਾਈਕੋਰਟ ਨੇ ਤਿੰਨ ਮੈਂਬਰੀ ਕਮੇਟੀ ਦੇ ਗਠਨ ਦੇ ਹੁਕਮ ਦਿੱਤੇ ਸਨ ਤਾਂ ਫਿਰ ਤਿੰਨ ਮੈਂਬਰਾਂ ਤੋਂ ਇਲਾਵਾ ਇੱਕ ਹੋਰ ਅਧਿਕਾਰੀ ਪੁੱਛਗਿੱਛ ਲਈ ਕਿਵੇਂ ਪਹੁੰਚਿਆ। ਸੁਖਬੀਰ ਬਾਦਲ ਨੇ ਐੱਲ.ਕੇ.ਯਾਦਵ ਨੂੰ ਐੱਸਆਈਟੀ ਦਾ ਪ੍ਰਧਾਨ ਲਾਉਣ ‘ਤੇ ਵੀ ਸੁਖਬੀਰ ਬਾਦਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਨਜ਼ਰ-ਅੰਦਾਜ਼ ਕਰਕੇ ਐੱਲ.ਕੇ.ਯਾਦਵ ਨੂੰ ਐੱਸਆਈਟੀ ਚੀਫ ਬਣਾਇਆ ਗਿਆ ਅਤੇ ਰਾਤੋਂ-ਰਾਤ ਪ੍ਰਮੋਸ਼ਨ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਨਿਸ਼ਾਨਾ ਦੋਸ਼ੀ ਫੜ੍ਹਨਾ ਨਹੀਂ, ਰਾਜਨੀਤੀ ਕਰਨਾ ਹੈ। ਅਸੀਂ ਸਾਢੇ ਚਾਰ ਸਾਲਾਂ ਤੋਂ ਕਹਿੰਦੇ ਰਹੇ ਹਾਂ ਕਿ ਕੈਪਟਨ ਅਤੇ ਕੁੰਵਰ ਵਿਜੇ ਪ੍ਰਤਾਪ ਰਲ ਕੇ ਰਾਜਨੀਤੀ ਖੇਡ ਰਹੇ ਹਨ। ਜੋ ਅਸੀਂ ਕਹਿੰਦੇ ਸੀ, ਉਹੀ ਹੋਇਆ।

ਕਾਂਗਰਸ ਵਿਧਾਇਕ ਦਾ ਜਵਾਬ

ਕਾਂਗਰਸ ਵਿਧਾਇਕ ਨਵਤੇਜ ਚੀਮਾ ਨੇ ਜਵਾਬ ਦਿੰਦਿਆਂ ਕਿਹਾ ਕਿ ਸਵਾਲ ਖੜ੍ਹੇ ਕਰਨਾ ਅਕਾਲੀ ਦਲ ਦੀ ਆਮ ਆਦਤ ਬਣ ਗਈ ਹੈ। ਇਹ ਕਹਿੰਦੇ ਹਨ ਕਿ ਅਸੀਂ ਬੇਕਸੂਰ ਹਾਂ ਤੇ ਜੇ ਇਹ ਬੇਕਸੂਰ ਹਨ ਤਾਂ ਸਿੱਟ ਨਾਲ ਜਿਹੜਾ ਵੀ ਕੋਈ ਹੋਰ ਮੈਂਬਰ ਕਿਉਂ ਨਾ ਆਇਆ ਹੋਵੇ, ਇਸ ਨਾਲ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਸਿੱਟ ਹੁਣ ਸਹੀ ਜਾਂਚ ਕਰ ਰਹੀ ਹੈ, ਇਸ ਲਈ ਇਨ੍ਹਾਂ ਨੂੰ ਫੜ੍ਹੇ ਜਾਣ ਦਾ ਡਰ ਹੈ। ਸਿੱਟ ਤਿੰਨ ਮਹੀਨਿਆਂ ਵਿੱਚ ਆਪਣੀ ਜਾਂਚ ਮੁਕੰਮਲ ਕਰਕੇ ਹਾਈਕੋਰਟ ਵਿੱਚ ਪੇਸ਼ ਕਰ ਦੇਵੇਗੀ। ਇਸ ਵਿੱਚ ਸਮੇਂ ਦੀ ਕੋਈ ਗੱਲ ਨਹੀਂ ਹੈ, ਬਸ ਇਹ ਸਾਥ ਦੇਣ, ਸਿੱਟ ਦਾ ਸਹਿਯੋਗ ਦੇਣ।

Exit mobile version