The Khalas Tv Blog Punjab ਜਲੰਧਰ ‘ਚ ਕਾਂਗਰਸੀਆਂ ਨੇ ਕਾਂਗਰਸ ਦੀ ਟਿਕਟ ‘ਤੇ ਚੁਣੇ ਕੌਸਲਰਾਂ ਖਿਲਾਫ ਦਿੱਤਾ ਧਰਨਾ
Punjab

ਜਲੰਧਰ ‘ਚ ਕਾਂਗਰਸੀਆਂ ਨੇ ਕਾਂਗਰਸ ਦੀ ਟਿਕਟ ‘ਤੇ ਚੁਣੇ ਕੌਸਲਰਾਂ ਖਿਲਾਫ ਦਿੱਤਾ ਧਰਨਾ

ਬਿਉਰੋ ਰਿਪੋਰਟ – ਨਗਰ ਨਿਗਮ ਚੋਣਾਂ ਤੋਂ ਬਾਅਦ ਦਲ ਬਦਲੀਆਂ ਦਾ ਮਾਹੌਲ ਸ਼ੁਰੂ ਹੋ ਗਿਆ ਹੈ। ਜਲੰਧਰ ਵਿਚ ਕਾਂਗਰਸ ਦੀ ਟਿਕਟ ‘ਤੇ ਜਿੱਤੇ ਦੋ ਕਾਂਗਰਸੀ ਕੌਸਲਰ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਨਾਰਾਜ਼ ਕਾਂਗਰਸੀਆਂ ਨੇ ਅੱਜ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਦੀ ਪਤਨੀ ਅਨੀਤਾ ਰਾਜਾ ਨੂੰ ਕਾਂਗਰਸ ਵੱਲੋਂ ਦਿੱਤੀ ਟਿਕਟ ‘ਤੇ ਹਰਾਉਣ ਵਾਲੇ ਪ੍ਰਵੀਨ ਵਾਸਨ ਦੇ ਘਰ ਦੇ ਬਾਹਰ ਮੈਟ ਵਿਛਾ ਕੇ ਵਿਜੇ ਨਗਰ ‘ਚ ਧਰਨਾ ਦਿੱਤਾ। ਪੁਲਿਸ ਨਾਲ ਥੋੜੀ ਦੇਰ ਤੱਕ ਮੁਜ਼ਾਹਰੇ ਤੋਂ ਬਾਅਦ ਉਕਤ ਧਰਨਾ ਘਰ ਤੋਂ ਥੋੜੀ ਦੂਰ ਜਾ ਕੇ ਲਗਾਇਆ ਗਿਆ। ਪਰ ਇਸ ਦੌਰਾਨ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਏ.ਸੀ.ਪੀ ਸੈਂਟਰਲ ਨਿਰਮਲ ਸਿੰਘ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ।

ਦੱਸ ਦੇਈਏ ਕਿ ਸਾਬਕਾ ਵਿਧਾਇਕ ਰਜਿੰਦਰ ਬੇਰੀ ਆਪ ਵਿਚ ਗਏ ਕੌਸਲਰਾਂ ਤੋਂ ਅਸਤੀਫਾ ਮੰਗਣ ਲਈ ਗਏ ਸੀ, ਇਸ ਤੋਂ ਬਾਅਦ ਕਾਂਗਰਸੀਆਂ ਵੱਲੋਂ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਗਿਆ

ਇਹ ਵੀ ਪੜ੍ਹੋ – ਲੁਧਿਆਣਾ ‘ਚ ਕਾਂਗਰਸ-ਭਾਜਪਾ ਗਠਜੋੜ ਵਿਚਾਲੇ ਰਵਨੀਤ ਬਿੱਟੂ ਦਾ ਅਹਿਮ ਬਿਆਨ! ਸਥਿਤੀ ਹੋਈ ਸਾਫ

 

Exit mobile version