The Khalas Tv Blog Punjab ਕਾਂਗਰਸੀਆਂ ਦੀ ਪੰਜ ਘੰਟੇ ਹੋਈ ਮੀਟਿੰਗ, ਬਘੇਲ ਨੇ ‘ਆਪ’ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Punjab

ਕਾਂਗਰਸੀਆਂ ਦੀ ਪੰਜ ਘੰਟੇ ਹੋਈ ਮੀਟਿੰਗ, ਬਘੇਲ ਨੇ ‘ਆਪ’ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਇਸੇ ਕਰਕੇ ਅੱਜ ਪਾਰਟੀ ਦੇ ਕਈ ਆਗੂਆਂ ਨੇ ਦਿੱਲੀ ਵਿਚ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਦੇ ਨਾਲ ਪੰਜ ਘੰਟੇ ਤੱਕ ਮੀਟਿੰਗ ਕੀਤੀ ਹੈ। ਮੀਟਿੰਗ ਵਿੱਚ ਸਾਰੇ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਖਾਸ ਕਰਕੇ ਨੌਜਵਾਨ, ਵਿਦਿਆਰਥੀ ਅਤੇ ਮਹਿਲਾ ਵਿੰਗ ਦੇ ਆਗੂ ਵੀ ਮੀਟਿੰਗ ਵਿੱਚ ਸ਼ਾਮਲ ਸਨ। ਮੀਟਿੰਗ ਤੋਂ ਬਾਅਦ, ਬਘੇਲ ਨੇ ਕਿਹਾ ਕਿ ਕਾਂਗਰਸ ਇੱਕਜੁੱਟ ਹੈ। ਹੁਣ ਕਾਂਗਰਸ ਪਾਰਟੀ ਮੈਦਾਨ ਵਿੱਚ ਉਤਰੇਗੀ। ਪਾਰਟੀ ਲੋਕਾਂ ਦੇ ਸੁੱਖ-ਦੁੱਖ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਲੀਡਰ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਸ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਆਗੂਆਂ ਵਿੱਚ ਭਾਜੜ ਪਈ ਹੋਈ ਹੈ। ‘ਆਪ’ ਦੀ ਬੇੜੀ ਡੁੱਬਣ ਵਾਲੀ ਹੈ। ਨਹੀਂ ਪਤਾ ਇਹ ਕਦੋਂ ਡੁੱਬੇ ਜਾਵੇ।

ਇਹ ਵੀ ਪੜ੍ਹੋ –  ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਪੰਜਾਬੀ ਸਿੰਗਰ ਕਾਕਾ ਨੇ ਮਿਊਜ਼ਿਕ ਕੰਪਨੀਆਂ ‘ਤੇ ਲਾਏ ਵੱਡੇ ਇਲਜ਼ਾਮ

 

Exit mobile version