The Khalas Tv Blog India ਕਾਂਗਰਸ ਵਰਕਿੰਗ ਕਮੇਟੀ ਦੀ ਦਿੱਲੀ ਵਿੱਚ ਸ਼ੁਰੂ ਹੋਈ ਮੀਟਿੰਗ
India Punjab

ਕਾਂਗਰਸ ਵਰਕਿੰਗ ਕਮੇਟੀ ਦੀ ਦਿੱਲੀ ਵਿੱਚ ਸ਼ੁਰੂ ਹੋਈ ਮੀਟਿੰਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਮੀਟਿੰਗ ਹੋ ਰਹੀ ਹੈ ਤੇ ਇਹ ਸ਼ੁਰੂ ਹੋ ਚੁੱਕੀ ਹੈ। ਇਸ ਮੀਟਿੰਗ ਵਿੱਚ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਵੀ ਪਹੁੰਚੇ ਹੋਏ ਹਨ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੀਟਿੰਗ ਵਿੱਚ ਪਹੁੰਚੇ ਹੋਏ ਹਨ।ਜੀ -23 ਦੇ ਨੇਤਾ ਵੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਮੌਜੂਦ ਹਨ। ਇਸ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਦੀ ਚੋਣ ‘ਤੇ ਚਰਚਾ ਹੋਣੀ ਸੰਭਵ ਮੰਨੀ ਜਾ ਰਹੀ ਹੈ। ਮੀਟਿੰਗ ਵਿੱਚ ਕਪਿਲ ਸਿੱਬਲ, ਸਲਮਾਨ ਖੁਰਸ਼ੀਦ ਸਮੇਤ 52 ਸੀਨੀਅਰ ਆਗੂ ਵੀ ਮੌਜੂਦ ਹਨ।

Exit mobile version