‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਦੇ ਸੀਨੀਅਰ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਸਣੇ ਪੰਜਾਬ ਕਾਂਗਰਸ ਅੰਦਰ ਪਏ ਹੋਰ ਰੱਫੜ ਨੂੰ ਖਤਮ ਕਰਨ ਲਈ ਹਾਈ ਕਮਾਨ ਵਾਹ ਲਾ ਰਹੀ ਹੈ। ਇਸਨੂੰ ਲੈ ਕੇ ਕਾਂਗਰਸ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਸੀਨੀਅਰ ਲੀਡਰਾਂ ਨਾਲ ਮੁਲਾਕਾਤ ਕਰਨ ਦਾ ਸਿਲਸਿਲਾ ਵੀ ਜਾਰੀ ਹੈ।
ਜ਼ਿਕਰਯੋਗ ਹੈ ਕਿ ਅੱਜ ਵੀ ਇਹ ਮੀਟਿੰਗ ਜਾਰੀ ਹੈ, ਜਿਸ ਵਿੱਚ ਮੰਤਰੀ ਬਲਬੀਰ ਸਿੰਘ ਸਿੱਧੂ, ਵਿਧਾਇਕ ਸੁਨੀਲ ਦੱਤੀ, ਦਰਸ਼ਨ ਲਾਲ, ਕਾਕਾ ਰਾਜਿੰਦਰ ਸਿੰਘ, ਕੁਲਬੀਰ ਜ਼ੀਰਾ, ਅੰਗਦ ਸੈਣੀ, ਸੁਰਜੀਤ ਧੀਮਾਨ, ਫਤਿਹਜੰਗ ਬਾਜਵਾ, ਕੁਲਦੀਪ ਵੈਦ , ਕੁਸ਼ਲਦੀਪ ਢਿੱਲੋ., ਸੰਤੋਖ ਸਿੰਘ, ਬਲਵਿੰਦਰ ਸਿੰਘ ਲਾਡੀ, ਅਮਰਜੀਤ ਸਿੰਘ ਪਿੰਕੀ, ਲਖਬੀਰ ਸਿੰਘ, ਗੁਰਪ੍ਰੀਤ ਸਿੰਘ ਜੀ ਪੀ ਤੇ ਸੁਖਪਾਲ ਭੁੱਲਰ ਪਹੁੰਚੇ ਹੋਏ ਹਨ।ਕਾਂਗਰਸ ਦੇ ਸਾਬਕਾ ਸੁਬਾ ਪ੍ਰਧਾਨ ਤੇ ਸੰਸਦ ਮੈਂਬਰਾਂ ਨੂੰ ਵੀ ਇਸ ਮੀਟਿੰਗ ਵਿੱਚ ਬੁਲਾਇਆ ਗਿਆ ਹੈ।