The Khalas Tv Blog Punjab ‘ਮਾਨ ਸਾਹਬ ਤੁਸੀਂ ਨਸ਼ਾ ਖਤਮ ਕਰੋ’ ! ‘ਮੁੜ CM ਬਣੋ’ !’
Punjab

‘ਮਾਨ ਸਾਹਬ ਤੁਸੀਂ ਨਸ਼ਾ ਖਤਮ ਕਰੋ’ ! ‘ਮੁੜ CM ਬਣੋ’ !’

ਬਿਉਰੋ ਰਿਪੋਰਟ : ਅਬੋਹਰ ਵਿੱਚ ਨਸ਼ੇ ਖਿਲਾਫ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਮੌਤ ਦੇ ਸੌਦਾਗਰਾਂ ਖਿਲਾਫ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਤੇ ਸੁਨੀਲ ਜਾਖੜ ਨੂੰ ਵੀ ਅਬੋਹਰ ਵਿੱਚ ਨਵੇਂ ਸਿਰੇ ਤੋਂ ਵੋਟਰਾਂ ਦਾ ਸਾਹਮਣਾ ਕਰਨ ਦੀ ਚੇਤਾਵਨੀ ਦੇ ਦਿੱਤੀ ਕਿਹਾ, ਜਾਖੜ ਕਾਂਗਰਸ ਵਿੱਚ ਰਹਿੰਦੇ ਹੋਏ ਵੀ ਭਾਜਪਾ ਦੇ ਪਿੱਠੂ ਸੀ, ਉਹਨਾਂ ਨੇ ਪੰਜਾਬ ਵਿੱਚ ਕਾਂਗਰਸ ਨੂੰ ਅਸਥਿਰ ਕਰਨ ਦਾ ਕੰਮ ਕੀਤਾ। ਰਾਜਾ ਵੜਿੰਗ ਨੇ ਕਿਹਾ ਮੈਨੂੰ ਆਪਣੇ ਹੀ ਕਹਿੰਦੇ ਸੀ ਕਿ ਤੂੰ ਸਰਕਾਰ ਖਿਲਾਫ ਜ਼ਿਆਦਾ ਨਹੀਂ ਬੋਲਦਾ ਮੈਂ ਕਿਹਾ ਸੀ 1 ਸਾਲ ਦਾ ਸਮਾਂ ਦੇਣਾ ਚਾਹੀਦਾ ਹੈ ਪਰ ਹੁਣ ਡੇਢ ਸਾਲ ਹੋ ਗਿਆ ਹੈ ਲੋਕ ਕਹਿੰਦੇ ਨੇ ਕਾਂਗਸ ਸਰਕਾਰ ਤੋਂ ਵੱਧ ਨਸ਼ਾ ਵਿਕ ਰਿਹਾ ਹੈ, ਪਹਿਲਾਂ 1 ਮੌਤ ਹੁੰਦੀ ਸੀ ਹੁਣ 5 ਮੌਤਾਂ ਹੋ ਰਹੀਆਂ ਹਨ, ਕੁੜੀਆਂ ਨਸ਼ਾ ਕਰਨ ਲੱਗ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਕੇ ਕਿਹਾ ਸੀ ਕਿ ਮੈਂ ਨਸ਼ਾ 3 ਮਹੀਨਿਆਂ ਵਿੱਚ ਬੰਦ ਕਰ ਦੇਵਾਂਗਾ । ਗੁਟਕਾ ਸਾਹਿਬ ਦੀ ਸਹੁੰ ਖਾਕੇ ਜਿਸ ਬੰਦੇ ਨੇ ਝੂਠ ਬੋਲਿਆ ਅੱਜ ਪੰਜਾਬ ਦਾ ਕੋਈ ਵਿਅਕਤੀ ਉਸ ਨੂੰ ਸਲਾਮ ਨਹੀਂ ਕਰਦਾ, ਜਿਸ ਨੂੰ ਵੇਖ ਦੇ ਲਈ ਲੋਕ ਸੜਕਾਂ ਆਇਆ ਕਰਦੇ ਸਨ। ਉਸ ਪਟਿਆਲੇ ਦੇ ਰਾਜੇ ਨੂੰ ਇੱਕ ਦਰਮਿਆਨੇ ਵਿਅਕਤੀ ਨੇ 30 ਹਜ਼ਾਰ ਦੇ ਫਰਕ ਨਾਲ ਹਰਾ ਦਿੱਤਾ, ਇੱਥੇ ਹੀ ਲੈਣੀਆਂ ਦੇਣੀਆਂ ਹਨ ਕੇਜਰੀਵਾਲ ਸਾਹਿਬ , ਓ ਮਾਨ ਸਾਹਬ ਸਕੂਲ ਬਾਅਦ ਵਿੱਚ ਬਣ ਜਾਣਗੇ … ਵੈਸੇ ਤਾਂ ਇੱਕ ਵੀ ਸਕੂਲ ਪੰਜਾਬ ਵਿੱਚ ਨਹੀਂ ਬਣ ਰਿਹਾ ਹੈ । ਕੱਲ ਪਰਸੋ ਛੱਤ ਜ਼ਰੂਰ ਡਿੱਗ ਗਈ .. ਇਹ ਮੁਹੱਲਾ ਕਲੀਨਿਕ ਬਾਅਦ ਵਿੱਚ ਵੇਖ ਲਵਾਗੇ । ਜੇਕਰ ਤੂੰ ਪੰਜਾਬ ਨੂੰ ਪਿਆਰ ਕਰਦਾ ਹੈ ਤਾਂ ਇੱਕ ਕੰਮ ਕਰਦੇ ਡਰੱਗ ਖਤਮ ਕਰ ਦੇ… ਲੋਕ ਤੈਨੂੰ ਮੁੜ ਤੋਂ ਗਦੀ ਤੇ ਬਿਠਾ ਦੇਣਗੇ

ਬਾਜਵਾ ਨੇ ਸੁਨੀਲ ਜਾਖੜ ਨੂੰ ਚੁਣੌਤੀ ਦਿੱਤੀ

ਉੱਧਰ ਪ੍ਤਾਪ ਸਿੰਘ ਬਾਜਵਾ ਨੇ ਸੁਨੀਲ ਜਾਖੜ ਨੂੰ ਵੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਸੰਦੀਪ ਜਾਖੜ ਨੂੰ ਅਗਲੇ ਹਫਤੇ ਅਸਤੀਫਾ ਦਿਵਾਉ ਅਤੇ ਫਿਰ ਜ਼ਿਮਨੀ ਚੋਣ ਕਰਵਾਉ ਫਿਰ ਵੇਖ ਦੇ ਹਾਂ ਕਿਸ ਦਾ ਮਾਂਝਾ ਫਿਰ ਦਾ ਹੈ । CM ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧ ਗਏ, ਉਨਾਂ ਦੀ ਵਿੱਦਿਅਕ ਯੋਗਤਾ ਤੇ ਸਵਾਲ ਚੁੱਕਦੇ ਹੋਏ ਕਹਿੰਦੇ ਬਾਰਵੀਂ ਪੜੇ ਸੀਐਮ ਬਣ ਗੇ ਅੱਜ ਕੱਸਲ ਕੋਈ ਚੌਕੀਦਾਰ ਨਹੀਂ ਰੱਖਧਾ, ਕਿੱਥੇ ਪ੍ਰਤਾਪ ਸਿੰਘ ਕੈਰੋਂ ਕਿੱਥੇ ਭਗਵੰਤ ਮਾਨ ।

ਬਾਜਵਾ ਦੀ ਵੜਿੰਗ ਨੂੰ ਨਸੀਹਤ

ਉੱਧਰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰ ਨੂੰ ਬਣਾਏ ਜਾਣ ‘ਤੇ ਵਿਵਾਦ ਗਹਿਰਾ ਗਿਆ ਹੈ । ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਸਾਰਿਆਂ ਨੂੰ ਨਾਲ ਲੈਕੇ ਚੱਲਣ ਦੀ ਨਸੀਹਤ ਦਿੱਤੀ ਹੈ । ਬਾਜਵਾ ਨੇ ਕਿਹਾ ‘ਰਾਜਾ ਜੀ ਹੁਣ ਹੋ ਤੁਸੀਂ ਪ੍ਰਧਾਨ ਮੇਰੇ ਤੋਂ 20 ਸਾਲ ਛੋਟੇ ਹੁਣ ਤੁਸੀਂ ਨਸਲਦਾਰ ਕਾਂਗਰਸੀ ਲੈਕੇ ਆਉ,ਇਹ ਜਿਹੜਾ ਬਾਹਰ ਦਾ ਮਟੀਰੀਅਲ ਲੈਕੇ ਵਾੜਿਆ ਹੈ ਕਈ ਵਾਰ ਮੱਝ ਅਜਿਹੀ ਲੈ ਆਉਂਦੇ ਹਾਂ ਜਦੋਂ ਬਾਲਟੀ ਥੱਲੇ ਰੱਖੀਏ ਤਾਂ ਸਿੱਧੀ ਲੱਤ ਮਾਲਕ ਦੇ ਮੂੰਹ ‘ਤੇ ਮਾਰਦੀ ਹੈ, ਰਾਜਾ ਜੀ ਜੇਕਰ ਤੁਸੀਂ ਕਿਸੇ ਮਟੀਰੀਅਲ ਦੀ ਐਂਟਰੀ ਕਰਵਾਈ ਤਾਂ ਬਾਂਹ ਮੈਂ ਤੁਹਾਡੀ ਫੜ ਲੈਣੀ ਹੈ। ਸਾਡੇ ਕੋਲ ਜੇਕਰ ਬਾਹਰੋ ਕੋਈ ਵਾਲੀ ਬਾਲ ਸੁੱਟੀ ਤਾਂ ਅਸੀਂ ਦਿੱਲੀ ਵਾਲਿਆਂ ਨੂੰ ਕਹਿਣਾ ਹੈ।

ਯੂਥ ਕਾਂਗਰਸ 2 ਧਿਰਾਂ ਵਿੱਚ ਵੰਡੀ

ਯੂਥ ਕਾਂਗਰਸ 2 ਧਿਰਾਂ ਵਿੱਚ ਵੰਡ ਗਈ ਹੈ । ਇੱਕ ਗੁੱਟ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਦਾ ਹੈ ਜਦਕਿ ਦੂਜਾ ਗੁੱਟ ਅਕਸ਼ੇ ਸ਼ਰਮਾ ਦਾ ਹੈ ਜੋ ਆਪਣੇ ਆਪ ਨੂੰ ਜੇਤੂ ਦੱਸ ਰਹੇ ਹਨ। ਤਕਰੀਬਨ 600 ਕਾਰਜਕਰਤਾਂ ਅਤੇ ਹਲਕਾ ਇੰਚਾਰਜ ਅਕਸ਼ੇ ਸ਼ਰਮਾ ਦੇ ਨਾਲ ਦੱਸੇ ਜਾ ਰਹੇ ਹਨ । ਇਹ ਵਿਵਾਦ ਰਾਜਾ ਵੜਿੰਗ ਦੇ ਨਾਲ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਕੋਲ ਵੀ ਪਹੁੰਚਿਆ ਹੈ । ਬਾਜਵਾ ਨੇ ਅਕਸ਼ੇ ਸ਼ਰਮਾ ਨੂੰ ਭਰੋਸਾ ਦਿੱਤੀ ਹੈ ਕਿ ਉਹ ਹਾਈਕਮਾਨ ਨਾਲ ਮੁਲਾਕਾਤ ਕਰਕੇ ਇਸ ਵਿਵਾਦ ਦਾ ਹੱਲ ਕੱਢਣਗੇ ।

ਇਸ ਤੋਂ ਪਹਿਲਾਂ ਮੋਹਿਤ ਮਹਿੰਦਰਾ ਨੂੰ ਪ੍ਰਧਾਨ ਨਿਯੁਕਤ ਕਰਨ ਦੇ ਮਾਮਲੇ ਵਿੱਚ ਅਕਸ਼ੇ ਸ਼ਰਮਾ ਨੇ ਦਿੱਲੀ ਜਾਕੇ ਪ੍ਰਦਰਸ਼ਨ ਵੀ ਕੀਤਾ ਸੀ । ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਹੋਈ ਸੀ ਪਰ ਗੜਬੜੀ ਨਾਲ ਮੋਹਿਤ ਨੂੰ ਜੇਤੂ ਐਲਾਨਿਆ ਗਿਆ ਹੈ । ਅਕਸ਼ੇ ਸ਼ਰਮਾ ਦੇ ਨਾਲ ਤਕਰੀਬਨ 600 ਯੂਥ ਕਾਂਗਰਸ ਦੇ ਵਰਕਰ ਵੀ ਦਿੱਲੀ ਪ੍ਰਦਰਸ਼ਨ ਕਰਨ ਗਏ ਸਨ ।

 

 

Exit mobile version