The Khalas Tv Blog India ਦੇਸ਼ ਭਰ ‘ਚ ਈਡੀ ਦਫ਼ਤਰਾਂ ਦੇ ਬਾਹਰ ਕਾਂਗਰਸ ਦਾ ਪ੍ਰਦਰਸ਼ਨ
India

ਦੇਸ਼ ਭਰ ‘ਚ ਈਡੀ ਦਫ਼ਤਰਾਂ ਦੇ ਬਾਹਰ ਕਾਂਗਰਸ ਦਾ ਪ੍ਰਦਰਸ਼ਨ

Delhi News : ED ਨੇ ਕਾਂਗਰਸ ਦੇ ਨੈਸ਼ਨਲ ਹੈਰਾਲਡ ਅਖਬਾਰ ਅਤੇ ਐਸੋਸੀਏਟਿਡ ਜਰਨਲਜ਼ ਲਿਮਟਿਡ ਭਾਵ ਕੇ AJL ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਪਹਿਲੀ ਚਾਰਜਸ਼ੀਟ ਦਾਇਰ ਕੀਤੀ ਜਿਸ ‘ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਸੈਮ ਪਿਤਰੋਦਾ ਅਤੇ ਸੁਮਨ ਦੂਬੇ ਦੇ ਨਾਮ ਸ਼ਾਮਿਲ ਹਨ।

ਇਸ ਦੇ ਵਿਰੋਧ ‘ਚ ਕਾਂਗਰਸ ਅੱਜ ਦੇਸ਼ ਭਰ ਵਿਚ ਈ.ਡੀ. ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ KC ਵੇਣੂਗੋਪਾਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਸ਼ਾਹ ਧਮਕੀਆਂ ਦੇਣ ਦਾ ਕੰਮ ਕਰ ਰਹੇ ਹਨ। ਇਸ ਮਾਮਲੇ ਦੀ ਸੁਣਵਾਈ 25 ਅਪ੍ਰੈਲ ਨੂੰ ਦਿੱਲੀ ਦੇ ਰਾਊਜ਼ ਐਵੇਨਿਊ ਕੋਰਟ ਵਿਚ ਹੋਵੇਗੀ। ਅਦਾਲਤ ਨੇ ED ਤੋਂ ਮਾਮਲੇ ਦੀ ਕੇਸ ਡਾਇਰੀ ਵੀ ਮੰਗੀ ਹੈ।

ਦਰਅਸਲ 2012 ਵਿਚ, ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਇਸ ਮਾਮਲੇ ਬਾਰੇ ਸੋਨੀਆ, ਰਾਹੁਲ ਅਤੇ ਉਨ੍ਹਾਂ ਦੀਆਂ ਸਹਿਯੋਗੀ ਕੰਪਨੀਆਂ ਨਾਲ ਜੁੜੇ ਲੋਕਾਂ ਵਿਰੁੱਧ ਸ਼ਿਕਾਇਤ ਕੀਤੀ ਸੀ। 12 ਅਪ੍ਰੈਲ, 2025 ਨੂੰ, ਜਾਂਚ ਦੌਰਾਨ, ਕੁਰਕ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ ਗਈ। ED ਨੇ ਦਿੱਲੀ, ਲਖਨਊ ਅਤੇ ਮੁੰਬਈ ਵਿਚ 661 ਕਰੋੜ ਰੁਪਏ ਦੀ ਅਚੱਲ ਜਾਇਦਾਦ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਨੋਟਿਸ ਜਾਰੀ ਕੀਤਾ ਸੀ।

Exit mobile version