The Khalas Tv Blog Punjab ਅੱਜ ਮਹਿੰਗਾਈ ਖਿਲਾਫ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ,ਨਵਜੋਤ ਸਿੱਧੂ ਵੀ ਹੋਣਗੇ ਸ਼ਾਮਿਲ
Punjab

ਅੱਜ ਮਹਿੰਗਾਈ ਖਿਲਾਫ ਚੰਡੀਗੜ੍ਹ ਵਿੱਚ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ,ਨਵਜੋਤ ਸਿੱਧੂ ਵੀ ਹੋਣਗੇ ਸ਼ਾਮਿਲ

‘ਦ ਖਾਲਸ ਬਿਉਰੋ:ਕਾਂਗਰਸੀ ਵਰਕਰ ਅੱਜ ਮਹਿੰਗਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇਂਦਰ ਸਰਕਾਰ ਵਿਰੁੱਧ  ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਨਗੇ। ਇਸ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਪਵਨ ਬਾਂਸਲ ਸਮੇਤ ਹੋਰ ਵੀ ਕਈ ਵੱਡੇ ਆਗੂ ਸ਼ਾਮਿਲ ਹੋਣਗੇ । ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਉਹ ਵੀ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਭਵਨ  ਵਿਖੇ ਕਾਂਗਰਸੀ ਵਰਕਰਾਂ ਅਤੇ ਸਾਥੀਆਂ ਨਾਲ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਮਹਿੰਗਾਈ ਤੇ ਸੂਬੇ ਦੀ ਰਾਜਧਾਨੀ  ਵਿੱਚ ਪਾਣੀ ਦੀਆਂ ਦਰਾਂ ਵਧਾਏ ਜਾਣ ਤੇ ਰੋਸ ਪ੍ਰਦਰਸ਼ਨ ਕੀਤਾ ਸੀ ।

Exit mobile version