The Khalas Tv Blog Punjab ਕਾਂਗਰਸ ਨੇ ਮੌਨ ਰੱਖ ਮ੍ਰਿਤਕਾਂ ਨੂੰ ਦਿੱਤੀ ਸਰਧਾਂਜਲੀ
Punjab

ਕਾਂਗਰਸ ਨੇ ਮੌਨ ਰੱਖ ਮ੍ਰਿਤਕਾਂ ਨੂੰ ਦਿੱਤੀ ਸਰਧਾਂਜਲੀ

ਬਿਉਰੋ ਰਿਪੋਰਟ – ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲਿਆਂ ਤੋਂ ਜਿੱਥੇ ਪੂਰਾ ਦੇਸ਼ ਗਮ ਵਿਚ ਡੁੱਬਿਆ ਹੋਇਆ ਹੈ ਉੱਥੇ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੀ ਆਪਣੇ-ਆਪਣੇ ਤਰੀਕੇ ਨਾਲ ਜਾਨ ਗਵਾਉਣ ਵਾਲਿਆਂ ਨੂੰ ਸਰਧਾਂਜਲੀ ਦੇ ਰਹੀਆਂ ਹਨ। ਇਸੇ ਤਹਿਤ ਅੱਜ ਕਾਂਗਰਸ ਭਵਨ ਚੰਡੀਗੜ੍ਹ ‘ਚ ਪਹਿਲਗਾਮ ਵਿਖੇ ਹੋਏ ਦੁੱਖਦਾਈ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਲਈ ਦੁੱਖ ਪ੍ਰਗਟ ਕਰਦਿਆਂ ਸਮੂਹ ਕਾਂਗਰਸੀ ਲੀਡਰਸ਼ਿਪ ਵੱਲੋਂ ਮੌਨ ਰੱਖਿਆ ਗਿਆ। ਕਾਂਗਰਸ ਪਾਰਟੀ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ  ਅਸੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।

ਇਹ ਵੀ ਪੜ੍ਹੋ – ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਦੌਰੇ ਦੌਰਾਨ ਹਮਲਾ ਹੋਣਾ ਬੇਹੱਦ ਨਿੰਦਣਯੋਗ, ਅਕਾਲੀ ਲੀਡਰ ਵੱਲੋਂ ਹਮਲੇ ਦੀ ਨਿੰਦਾ

 

Exit mobile version