‘ਦ ਖਾਲਸ ਬਿਊਰੋ:ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਸਰਕਾਰ ਵੱਲੋਂ “ਟਰੈਕਟਰ ਟੂ ਟਵੀਟਰ” ‘ਤੇ ਭਾਰਤ ਵਿੱਚ ਲਾਈ ਗਈ ਪਾਬੰਦੀ ‘ਤੇ ਗਹਿਰਾ ਦੁੱਖ ਜ਼ਾਹਿਰ ਕੀਤਾ ਹੈ।ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਸਾਡੇ ਬੋਲਣ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਨੂੰ ਨਾ ਸਿਰਫ਼ ਨਕਾਰਿਆ ਜਾ ਰਿਹਾ ਹੈ ਬਲਕਿ ਸੱਚ ਬੋਲਣ ਦੀ ਹਿੰਮਤ ਕਰਨ ਵਾਲਿਆਂ ਵਿਰੁਧ ਭਾਜਪਾ ਸਰਕਾਰ ਵੱਲੋਂ ਜ਼ਬਰਦਸਤੀ ਕਾਰਵਾਈ ਕੀਤੀ ਜਾ ਰਹੀ ਹੈ! ਪਹਿਲਾਂ ਉਨ੍ਹਾਂ ਨੇ ਸਿੱਧੂ ਮੂਸੇ ਵਾਲੇ ਦੇ ਐਸਵਾਈਐਲ ਗਾਣੇ ‘ਤੇ ਪਾਬੰਦੀ ਲਗਾਈ ਅਤੇ ਹੁਣ ਟਰੈਕਟਰ ਟੂ ਟਵੀਟਰ ਖਾਤੇ ਨੂੰ ਬੰਦ ਕਰ ਦਿੱਤਾ ਗਿਆ ਹੈ।ਇਹ ਕੋਈ ਲੋਕਤੰਤਰ ਨਹੀਂ ਹੈ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਸਰਕਾਰ ਵਿਰੁਧ ਕੀਤਾ ਰੋਸ ਪ੍ਰਗਟ
