The Khalas Tv Blog Khetibadi ਖੇਤੀਬਾੜੀ ਮੰਤਰੀ ਨੇ ਆਪਣੀ ਸਰਕਾਰ ਦੇ ਫੈਸਲੇ ਨੂੰ ਦੱਸਿਆ ਗ਼ਲਤ! ‘ਸਰਕਾਰ ਦਾ ਕਿਸਾਨੀ ਨਾਲ ਕੀਤੇ ਵਾਅਦੇ ’ਤੇ ਯੂ-ਟਰਨ!’
Khetibadi Punjab

ਖੇਤੀਬਾੜੀ ਮੰਤਰੀ ਨੇ ਆਪਣੀ ਸਰਕਾਰ ਦੇ ਫੈਸਲੇ ਨੂੰ ਦੱਸਿਆ ਗ਼ਲਤ! ‘ਸਰਕਾਰ ਦਾ ਕਿਸਾਨੀ ਨਾਲ ਕੀਤੇ ਵਾਅਦੇ ’ਤੇ ਯੂ-ਟਰਨ!’

ਬਿਉਰੋ ਰਿਪੋਰਟ – ਮੂੰਗ ਦੀ ਦਾਲ ਦੇ ਜ਼ਰੀਏ ਝੋਨੇ ਤੇ ਕਣਕ ਦੇ ਫਸਲੀ ਚੱਕਰ ਤੋਂ ਹਟਾਉਣ ਦਾ ਸੁਨੇਹਾ ਦੇਣ ਵਾਲੀ ਮਾਨ ਸਰਕਾਰ ਸਿਰਫ਼ 1 ਸਾਲ ਵੀ ਆਪਣੇ ਫੈਸਲੇ ’ਤੇ ਪੈਰਾ ਨਹੀਂ ਦੇ ਸਕੀ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੀ ਹੀ ਸਰਕਾਰ ਦੇ ਇਸ ਫੈਸਲੇ ’ਤੇ ਸਵਾਲ ਚੁੱਕਦੇ ਹੋਏ ਨਾ ਸਿਰਫ਼ ਇਸ ਨੁੰ ਗ਼ਲਤ ਦੱਸਿਆ, ਬਲਕਿ ਇਹ ਵੀ ਦਾਅਵਾ ਕੀਤਾ ਹੈ ਕਿ ਪਹਿਲੇ ਸਾਲ ਤੋਂ ਬਾਅਦ ਹੀ ਮੂੰਗ ’ਤੇ MSP ਅਤੇ ਕੁਦਰਤੀ ਨੁਕਸਾਨ ਨਾਲ ਮੁਆਵਜ਼ੇ ਤੋਂ ਹੱਥ ਖਿੱਚ ਲਿਆ ਗਿਆ ਸੀ ਅਤੇ ਹੁਣ ਨਾ ਇਸ ਦੀ ਖ਼ਰੀਦ ਹੁੰਦੀ ਹੈ ਨਾ ਹੀ ਮੁਆਵਜ਼ਾ ਮਿਲਦਾ ਹੈ।

ਉੱਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਸਾਲ ਸਵਾ ਲੱਖ ਏਕੜ ਮੂੰਗ ਬੀਜਣ ਦਾ ਦਾਅਵਾ ਕੀਤਾ ਸੀ ਪਰ ਕੁਆਲਟੀ ਚੰਗੀ ਨਾ ਹੋਣ ਦੀ ਵਜ੍ਹਾ ਕਰਕੇ MSP ਪੂਰੀ ਨਹੀਂ ਮਿਲੀ ਤਾਂ ਪੰਜਾਬ ਸਰਕਾਰ ਨੂੰ ਮੁਆਵਜ਼ਾ ਦੇਣਾ ਪਿਆ ਸੀ। ਇਸ ਵਾਰ ਵੀ ਜਦੋਂ ਮੂੰਗ ’ਤੇ MSP ਨਹੀਂ ਦਿੱਤੀ ਗਈ ਤਾਂ ਵਿਰੋਧੀ ਧਿਰ ਨੇ ਮਾਨ ਸਰਕਾਰ ਨੂੰ ਘੇਰਿਆ ਤਾਂ ਹੁਣ ਖੇਤੀਬਾੜੀ ਮੰਤਰੀ ਨੇ ਆਪਣੀ ਸਰਕਾਰ ਦੇ ਫੈਸਲੇ ਨੂੰ ਗ਼ਲਤ ਦੱਸਦੇ ਹੋਏ ਸਕੀਮ ਬੰਦ ਕਰਨ ਦਾ ਐਲਾਨ ਕੀਤਾ। ਸਰਕਾਰ ਦੇ ਇਸ ਫੈਸਲੇ ’ਤੇ ਹੁਣ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਘੇਰਿਆ ਹੈ।

ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੂੰਗ ਦੀ ਦਾਲ ’ਤੇ MSP ਦੇਣ ਦੇ ਫੈਸਲੇ ’ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਬਿਆਨ ਨੂੰ ਆਧਾਰ ਬਣਾਕੇ ਸੀਐੱਮ ਮਾਨ ’ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ “ਖੇਤੀਬਾੜੀ ਮੰਤਰੀ ਨੇ ਮੰਨ ਲਿਆ ਹੈ ਕਿ ਮੂੰਗ ਦੀ ਦਾਲ ’ਤੇ MSP ਦੇਣ ਦਾ ਫੈਸਲਾ ਗ]ਲਤ ਸੀ ਇਸੇ ਲਈ ਇਸ ਨੂੰ ਵਾਪਸ ਲਿਆ ਗਿਆ ਹੈ। ਯਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੰਨ ਲਿਆ ਹੈ ਕਿ ਫ]ਸਲੀ ਚੱਕਰ ਦੇ ਲਈ ਮੂੰਗ ਦਾਲ ਦਾ ਫੈਸਲਾ ਸਹੀ ਨਹੀਂ ਸੀ। ਮਾਨ ਸਰਕਾਰ ਦਾ ਇਹ ਇੱਕ ਹੋਰ U-TURN ਹੈ।”

ਇਹ ਵੀ ਪੜ੍ਹੋ – 3 ਅਗਸਤ ’84 ਨਸਲਕੁਸ਼ੀ ਦੇ ਮੁਲਜ਼ਮ ਟਾਈਟਲਰ ਲਈ ਅਹਿਮ! ਅਦਾਲਤ ਸੁਣਾਏਗੀ ਵੱਡਾ ਫੈਸਲਾ
Exit mobile version