The Khalas Tv Blog Punjab ਖਹਿਰਾ ਖ਼ਿਲਾਫ਼ ਗਿੱਦੜਬਾਹਾ ’ਚ ਇੱਕ ਹੋਰ FIR ਦਰਜ
Punjab

ਖਹਿਰਾ ਖ਼ਿਲਾਫ਼ ਗਿੱਦੜਬਾਹਾ ’ਚ ਇੱਕ ਹੋਰ FIR ਦਰਜ

ਬਿਊਰੋ ਰਿਪੋਰਟ (2 ਅਕਤੂਬਰ, 2025): ਕਾਂਗਰਸ ਦੇ MLA ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖ਼ਿਲਾਫ਼ ਗਿੱਦੜਬਾਹਾ ਵਿੱਚ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਰਾਜਾ ਵੜਿੰਗ ਨੇ ਆਪਣੇ ਟਵੀਟ ਵਿੱਚ ਲਿਖਿਆ “ਧੰਨਵਾਦ SSP ਮੁਕਤਸਰ ਜੀ, ਗਿੱਦੜਬਾਹਾ ਪੁਲਿਸ ਸਟੇਸ਼ਨ ਵਿੱਚ ਇਕ ਹੋਰ ਫਰਜੀ FIR ਦਰਜ ਕਰਨ ਲਈ।”

ਉਨ੍ਹਾਂ ਨੇ ਇਸ ਪਰਚਾ ਦਰਜ ਹੋਣ ਬਾਅਦ ਐਸਐਸਪੀ ਮੁਕਤਸਰ ਉੱਤੇ ਤੰਜ ਕੱਸਦਿਆਂ ਉਨ੍ਹਾਂ ਲਈ ਪੁਲਿਸ ਮੈਡਲ ਦੀ ਵੀ ਮੰਗ ਕੀਤੀ ਹੈ। ਰਾਜਾ ਵੜਿੰਗ ਪੰਜਾਬ ਦੇ DGP ਨੂੰ ਅਪੀਲ ਕੀਤੀ ਕਿ SSP ਦੇ “ਗ਼ਲਤ ਕੰਮਾਂ ਵਿੱਚ ਸ਼ਾਨਦਾਰ ਉਪਲੱਬਧੀਆਂ” ਲਈ ਐਸਐਸਪੀ ਮੁਕਤਸਰ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।

Exit mobile version