‘ਦ ਖ਼ਾਲਸ ਬਿਊਰੋਂ (ਸੁਰਿੰਦਰ ਸਿੰਘ ) :- ਅੱਜ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਆਪਣੀ ਪਤਨੀ ਅਤੇ ਸਮਰਥਕਾਂ ਸਮੇਤ ਟਰੈਕਟਰ ‘ਤੇ ਸਵਾਰ ਹੋ ਕੇ ਕਿਸਾਨ ਮੋਰਚੇ ਲਈ ਰਵਾਨਾ ਹੋਏ ਹਨ । ਰਾਜਾ ਵੜਿੰਗ ਨੇ ਸੋਸ਼ਲ਼ ਮੀਡੀਆ ਉੱਤੇ ਪੋਸਟ ਪਾ ਕੇ ਕਿਹਾ ਕਿ ਦਰਅਸਲ ਇਹ ਮੇਰੀ ਆਪਣੀ ਜਿੰਮੇਵਾਰੀ ਹੈ , ਜਦੋਂ ਤੋਂ ਸੋਝੀ ਆਈ ਹੈ , ਨਾ ਕਦੇ ਬਤੌਰ ਪੰਜਾਬ ਦੇ ਪੁੱਤ ਆਪਣੀ ਜਿੰਮੇਵਾਰੀ ਤੋਂ ਭੱਜੇ ਹਾਂ ਅਤੇ ਨਾ ਹੀ ਆਖਰੀ ਸਾਹ ਤੱਕ ਭੱਜਣਾ ਹੈ । ਵੜਿੰਗ ਨੇ ਕਿਹਾ ਕਿ ਵੋਟਾਂ ਮੇਰਾ ਮਕਸਦ ਨਹੀਂ ਮੇਰਾ ਮਕਸਦ ਮੇਰੇ ਲੋਕ ਨੇ , ਉਹ ਲੋਕ ਜੋ ਮੇਰੇ ਅੰਦਰ ਧੜਕਦੇ ਨੇ , ਜੋ ਮੇਰੇ ਨਾਲ ਵਰਤੇ ਹਨ , ਉਹਨਾਂ ਦੇ ਅੰਦਰ ਮੈਂ ਵੀ ਉਵੇਂ ਹੀ ਧੜਕਦਾ ਹਾਂ । ਇਹ ਸਾਡੀ ਲੋੜ ਹੈ ਕਿ ਅਸੀਂ ਇੱਕ ਦੂਸਰੇ ਲਈ ਇਕੱਠੇ ਤੁਰੀਏ , ਲੜੀਏ ਮਰੀਏ ਤਾਂ ਕਿ ਸਾਡਾ ਸੋਹਣਾ ਸੁਨੱਖਾ ਗੁਰਾਂ, ਯੋਧਿਆਂ , ਸ਼ਹੀਦਾਂ ਦੀ ਧਰਤੀ ਪੰਜਾਬ ਦੀ ਸ਼ਾਨ ਬਰਕਰਾਰ ਰਹੇ ।
ਕਿਸਾਨਾਂ ਦੇ ਸਮਰਥਨ ਚ ਦਿੱਲੀ ਪੁੱਜੇ ਪੰਜਾਬ ਦੇ 4 ਵਿਧਾਇਕਾਂ ਨੂੰ ਵੀ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ। ਇਹ ਵਿਧਾਇਕ ਕਿਸਾਨਾਂ ਦੇ ਹੱਕ ਵਿੱਚ ਜੰਤਮੰਤਰ ਉਤੇ ਧਰਨਾ ਦੇਣ ਜਾ ਰਹੇ ਸਨ। ਜਿੰਨਾਂ ਵੱਚ ਸੁਖਪਾਲ ਖਹਿਰਾ, ਸਿਮਰਜੀਤ ਬੈਂਸ, ਪਰਮਿੰਦਰ ਢੀਂਡਸਾ ਵੀ ਸ਼ਮਾਲ ਹਨ । ਜਿੰਨ੍ਹਾਂ ਨੂੰ ਦਿੱਲੀ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।