‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਮੌਜੂਦਾ ਵਿਧਾਇਕ ਰਾਜਾ ਵੜਿੰਗ ਨੇ ਆਪਣੀ ਹੀ ਪਾਰਟੀ ‘ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਵਿੱਚੋਂ ਅਨੁਸ਼ਾਸ਼ਨਹੀਣਤਾ ਕਰਕੇ ਹਾਰੀ ਹੈ। ਇਸੇ ਦੌਰਾਨ ਰਾਜਾ ਵੜਿੰਗ ਨੇ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਬਿਆਨਬਾਜ਼ੀ ਰੋਕੀ ਜਾਵੇ। ਸੁਰਜੀਤ ਧੀਮਾਨ ਵੱਲੋਂ ਗਾਂਧੀਆਂ ਤੇ ਸਵਾਲ ਚੁੱਕੇ ਤੇ ਰਾਜਾ ਵੜਿੰਗ ਨੇ ਕਿਹਾ ਮੇਰੇ ਕੋਲ ਪਾਵਰ ਹੁੰਦੀ ਧੀਮਾਨ ਨੂੰ ਕਾਂਗਰਸ ਤੋਂ ਬਾਹਰ ਕਰ ਦਿੰਦਾ।
ਕਾਂਗਰਸੀ ਆਗੂ ਬਿਆਨਬਾਜ਼ੀ ਕਰਨ ਬੰਦ : ਰਾਜਾ ਵੜਿੰਗ
