The Khalas Tv Blog India ਕਾਂਗਰਸ ਹਾਈਕਮਾਂਡ ਨੇ ਪ੍ਰਿਯੰਕਾ ਹੱਥ ਦਿੱਤੀ ‘ਵੱਡੀ ਕਮਾਨ’
India Punjab

ਕਾਂਗਰਸ ਹਾਈਕਮਾਂਡ ਨੇ ਪ੍ਰਿਯੰਕਾ ਹੱਥ ਦਿੱਤੀ ‘ਵੱਡੀ ਕਮਾਨ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਚੋਣਾਂ ਲਈ ਕਾਂਗਰਸ ਪਾਰਟੀ ਨੇ ਚੋਣਾਂ ਦੀ ਅਗੁਵਾਈ ਪ੍ਰਿਯੰਕਾ ਗਾਂਧੀ ਵਾਡਰਾ ਦੇ ਹੱਥ ਦਿੱਤੀ ਹੈ। ਇਹ ਜਾਣਕਾਰੀ ਦਿੰਦਿਆਂ ਪਾਰਟੀ ਦੇ ਲੀਡਰ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ, ਇਸ ਲਈ ਜਿੱਤਾਂਗੇ। ਇਸ ਤੋਂ ਬਾਅਦ ਮੁੱਖ ਮੰਤਰੀ ਦੇ ਦਾਅਵੇਦਾਰ ਦਾ ਵੀ ਪ੍ਰਿਯੰਕਾ ਐਲਾਨ ਕਰ ਸਕਦੀ ਹੈ।


ਉਨ੍ਹਾਂ ਦੱਸਿਆ ਕਿ ਕਾਂਗਰਸ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਕਿਸੇ ਨਾਲ ਵੀ ਗਠਜੋੜ ਨਹੀਂ ਕਰੇਗੀ।ਜੇ ਕੋਈ ਪਾਰਟੀ ਸ਼ਾਮਿਲ ਹੋਣਾ ਚਾਹੁੰਦੀ ਹੈ, ਉਸਦਾ ਸਵਾਗਤ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਲਈ ਆਮ ਲੋਕਾਂ ਦੀ ਰਾਇ ਵੀ ਲਈ ਜਾ ਰਹੀ ਹੈ। ਇਸਨੂੰ ਆਮ ਆਦਮੀ ਦੀ ਆਵਾਜ਼ ਬਣਾਇਆ ਜਾ ਰਿਹਾ ਹੈ।ਇਸ ਵਿੱਚ ਮੁੱਖ ਬਿੰਦੂ ਔਰਤਾਂ ਦੀ ਸੁਰੱਖਿਆ ਤੇ ਕਿਸਾਨ ਹੋਵੇਗਾ।

Exit mobile version