The Khalas Tv Blog Punjab ਪੰਜਾਬ ਦੀ ਮਹਿਲਾ ਕਾਂਗਰਸੀ ਆਗੂ ਨੇ ਸੇਵਾਮੁਕਤ SDO ਪਤੀ ਬਣਾਇਆ ਬੰਧਕ! ਪੁਲਿਸ ਨੂੰ ਮਿਲਿਆ ਬੇਹੋਸ਼, ਹੜੱਪੀ ਕਰੋੜਾਂ ਦੀ ਜਾਇਦਾਦ, ਸਾਲਾਂ ਤੋਂ ਕਰ ਰਹੀ ਕੁੱਟਮਾਰ
Punjab

ਪੰਜਾਬ ਦੀ ਮਹਿਲਾ ਕਾਂਗਰਸੀ ਆਗੂ ਨੇ ਸੇਵਾਮੁਕਤ SDO ਪਤੀ ਬਣਾਇਆ ਬੰਧਕ! ਪੁਲਿਸ ਨੂੰ ਮਿਲਿਆ ਬੇਹੋਸ਼, ਹੜੱਪੀ ਕਰੋੜਾਂ ਦੀ ਜਾਇਦਾਦ, ਸਾਲਾਂ ਤੋਂ ਕਰ ਰਹੀ ਕੁੱਟਮਾਰ

ਬਿਉਰੋ ਰਿਪੋਰਟ: ਫਾਜ਼ਿਲਕਾ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮਹਿਲਾ ਪ੍ਰਧਾਨ ਨੇ ਆਪਣੇ ਪਤੀ ਨੂੰ ਬੰਧਕ ਬਣਾ ਲਿਆ। ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲਿਸ ਨੇ 25 ਘੰਟੇ ਬਾਅਦ ਪੀੜਤ ਪਤੀ ਨੂੰ ਛੁਡਵਾਇਆ। ਮਹਿਲਾ ਨੇ ਆਪਣੇ ਪਤੀ ਨੂੰ ਕਮਰੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ। ਉਸ ਨੂੰ ਖਾਣਾ ਜਾਂ ਪਾਣੀ ਵੀ ਨਹੀਂ ਦਿੱਤਾ ਗਿਆ। ਬੇਹੋਸ਼ੀ ਦੀ ਹਾਲਤ ’ਚ ਮਿਲੇ ਪੀੜਤ ਪਤੀ ਨੂੰ ਪੁਲਿਸ ਨੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੀੜਤ ਦੀ ਪਛਾਣ ਸੇਵਾਮੁਕਤ ਐਸਡੀਓ ਸ਼ਿਆਮ ਲਾਲ ਵਜੋਂ ਹੋਈ ਹੈ। ਮੁਲਜ਼ਮ ਔਰਤ ਦੀ ਪਛਾਣ ਕਵਿਤਾ ਸੋਲੰਕੀ ਵਜੋਂ ਹੋਈ ਹੈ।

ਪੀੜਤ ਸ਼ਿਆਮ ਲਾਲ ਨੇ ਦੱਸਿਆ ਕਿ ਉਸ ਦੀ ਪਤਨੀ ਕਈ ਸਾਲਾਂ ਤੋਂ ਉਸ ਦੀ ਕੁੱਟਮਾਰ ਕਰ ਰਹੀ ਹੈ। ਉਸ ਨੇ ਮੇਰੀ 7 ਕਰੋੜ ਰੁਪਏ ਦੀ ਜਾਇਦਾਦ ’ਤੇ ਕਬਜ਼ਾ ਕਰ ਲਿਆ ਹੈ। ਉੱਧਰ ਕਵਿਤਾ ਸੋਲੰਕੀ ਨੇ ਆਪਣੇ ਪਤੀ ਨੂੰ ਬੰਧਕ ਬਣਾਏ ਰੱਖਣ ਦੇ ਇਲਜ਼ਾਮ ਤੋਂ ਇਨਕਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਆਮ ਲਾਲ ਨੇ ਦੋਸ਼ ਲਾਇਆ ਕਿ ਕਵਿਤਾ ਨੇ ਮੇਰੀ 7 ਕਰੋੜ ਰੁਪਏ ਦੀ ਜਾਇਦਾਦ ਆਪਣੇ ਨਾਂ ਕਰਵਾ ਦਿੱਤੀ। ਇਸ ਦੇ ਨਾਲ ਹੀ ਉਸ ’ਤੇ ਗੈਰ-ਕਾਨੂੰਨੀ ਢੰਗ ਨਾਲ ਕਈ ਝੂਠੇ ਕੇਸ ਵੀ ਦਰਜ ਕਰਵਾਏ ਹਨ। ਉਸ ਨੇ ਇਲਜ਼ਮ ਲਾਇਆ ਹੈ ਕਿ ਕਵਿਤਾ ਸੋਲੰਕੀ ਕਿਸੇ ਵੀ ਸਮੇਂ ਕੰਟਰੈਕਟ ਕਿਲਰ ਰੱਖ ਕੇ ਉਸ ਦਾ ਕਤਲ ਕਰਵਾ ਸਕਦੀ ਹੈ। ਅਜਿਹੇ ’ਚ ਜੇਕਰ ਮੇਰੀ ਜ਼ਿੰਦਗੀ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਵਿਤਾ ਸੋਲੰਕੀ ਹੋਵੇਗੀ। ਮੇਰੇ ਇਸ ਮਾਮਲੇ ਬਾਰੇ ਕਈ ਕਾਂਗਰਸੀ ਅਧਿਕਾਰੀਆਂ ਨੂੰ ਵੀ ਪਤਾ ਹੈ ਅਤੇ ਉਨ੍ਹਾਂ ਨੇ ਇਸ ਬਾਰੇ ਕਵਿਤਾ ਨਾਲ ਗੱਲ ਵੀ ਕੀਤੀ ਪਰ ਉਹ ਉਨ੍ਹਾਂ ਦੀ ਇਹ ਕਹਿ ਕੇ ਨਹੀਂ ਸੁਣਦੀ ਕਿ ਇਹ ਘਰੇਲੂ ਮਾਮਲਾ ਹੈ।

Exit mobile version