The Khalas Tv Blog Punjab ਕਾਂਗਰਸ ਕਰ ਰਹੀ ਹੈ ਗੰਦੀ ਰਾਜਨੀਤੀ – ਚੀਮਾ
Punjab

ਕਾਂਗਰਸ ਕਰ ਰਹੀ ਹੈ ਗੰਦੀ ਰਾਜਨੀਤੀ – ਚੀਮਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਵੀਂ ਐੱਸਆਈਟੀ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਕਿਹਾ ਕਿ ‘ਕੱਲ੍ਹ ਪੰਜਾਬ ਦੇ ਰਾਜਨੀਤਿਕ ਇਤਿਹਾਸ ਵਿੱਚ ਇੱਕ ਬੜਾ ਵੱਡਾ ਧਮਾਕਾ ਹੋਇਆ ਹੈ। ਉਸਦਾ ਸਭ ਤੋਂ ਵੱਡਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਇਆ ਹੈ। ਨਵੀਂ ਐੱਸਆਈਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਭੇਜਣ ਦੀ ਖਬਰ ਬਾਹਰ ਮੀਡੀਆ ਵਿੱਚ ਦੇਣ ਦਾ ਮਤਲਬ ਹੈ ਕਿ ਕਾਂਗਰਸ ਸਰਕਾਰ ਗੰਦੀ ਰਾਜਨੀਤੀ ਕਰ ਰਹੀ ਹੈ ਜਦਕਿ SIT ਨੂੰ ਕਿਹਾ ਗਿਆ ਸੀ ਕਿ ਜਾਂਚ ਦੌਰਾਨ ਉਹ ਕਿਸੇ ਵੀ ਤਰ੍ਹਾਂ ਦੀ ਗੱਲ ਨੂੰ ਜਨਤਕ ਨਹੀਂ ਕਰੇਗੀ। ਕੱਲ੍ਹ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋਇਆ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਐੱਸਆਈਟੀ ਦੀ ਜਾਂਚ ਵਿੱਚ ਅਸੀਂ ਸਹਿਯੋਗ ਪਹਿਲਾਂ ਵੀ ਕਰਦੇ ਆਏ ਹਾਂ ਅਤੇ ਹੁਣ ਵੀ ਕਰਾਂਗੇ। ਅਕਾਲੀ ਦਲ ਨੇ ਕਿਹਾ ਕਿ ਜਿਵੇਂ ਦੀ ਬਿਆਨਬਾਜ਼ੀ ਕਾਂਗਰਸ ਦੇ ਲੀਡਰ ਕਰਦੇ ਹਨ, ਇੰਝ ਲੱਗਦਾ ਹੈ ਕਿ ਜਿਵੇਂ ਜਾਂਚ ਐੱਸਆਈਟੀ ਨੇ ਨਹੀਂ, ਕਾਂਗਰਸੀ ਲੀਡਰਾਂ ਨੇ ਪੂਰੀ ਕਰਕੇ ਦੇਣੀ ਹੋਵੇ।

Exit mobile version