The Khalas Tv Blog Lok Sabha Election 2024 ਕਾਂਗਰਸ ‘ਚ ਪਿਰਮਲ ਸਿੰਘ ਦੀ ਦੁਬਾਰਾ ਹੋਈ ਵਾਪਸੀ
Lok Sabha Election 2024 Punjab

ਕਾਂਗਰਸ ‘ਚ ਪਿਰਮਲ ਸਿੰਘ ਦੀ ਦੁਬਾਰਾ ਹੋਈ ਵਾਪਸੀ

ਕਾਂਗਰਸ (Congress) ਨੇ ਪਿਰਮਲ ਸਿੰਘ ਧੌਲਾ (Pirmal Singh) ਨੂੰ ਸਸਪੈਂਡ ਕਰਨ ਵਾਲਾ ਹੁਕਮ ਰੱਦ ਕਰ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਦੌੜ ਤੋਂ ਸਾਬਕਾ ਵਿਧਾਇਕ ਪਿਰਮਲ ਸਿੰਘ ਨੂੰ ਪਾਰਟੀ ਵਿੱਚੋਂ ਸਸਪੈਂਡ ਕਰ ਦਿੱਤਾ ਸੀ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸੰਦੀਪ ਸੰਧੂ ਨੇ ਪੱਤਰ ਜਾਰੀ ਕਰਦਿਆਂ ਪਿਰਮਲ ਸਿੰਘ ਨੂੰ ਬਹਾਲ ਕਰ ਦਿੱਤਾ ਹੈ।

ਇਸ ਨਾਲ ਪਿਰਮਲ ਸਿੰਘ ਨੂੰ ਪਾਰਟੀ ਦੇ ਕੰਮਕਾਜ ਵਿੱਚ ਹਿੱਸਾ ਲੈਣ ਦੀ ਖੁੱਲ੍ਹ ਦਿੱਤੀ ਗਈ ਹੈ। ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਵਿੱਚ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪਿਰਮਲ ਸਿੰਘ 2107 ਦੀਆਂ ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਉੱਪਰ ਵਿਧਾਇਕ ਚੁਣੇ ਗਏ ਸਨ। ਆਮ ਆਦਮੀ ਪਾਰਟੀ ਨਾਲ ਸਬੰਧ ਵਿਗੜਨ ਤੋਂ ਬਾਅਦ ਉਹ ਸੁਖਪਾਲ ਸਿੰਘ ਖਹਿਰਾ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।

ਇਹ ਵੀ ਪੜ੍ਹੋ – ‘ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ’ਚ RSS ਆਗੂ ਨਾਲ ਮੀਟਿੰਗ!’ ‘ਫਿਰ ਲਿਆ ਚੋਣ ਲੜਨ ਦਾ ਫੈਸਲਾ!’

 

Exit mobile version