The Khalas Tv Blog Punjab ਕਾਂਗਰਸ ਨੇ ਢਿੱਲੋਂ ਨੂੰ ਵੀ ਛਾਂਗਿਆ
Punjab

ਕਾਂਗਰਸ ਨੇ ਢਿੱਲੋਂ ਨੂੰ ਵੀ ਛਾਂਗਿਆ

ਦ ਖ਼ਾਲਸ ਬਿਊਰੋ : ਕਾਂਗਰਸ ਹਾਈਕਮਾਂਡ ਨੇ ਇੱਕ ਹੋਰ ਵਿਧਾਇਕ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ। ਕਾਂਗਰਸ ਨੇ ਹੁਣ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ਦੇ ਵਿੱਚ ਵਿੱਚ ਕਾਂਗਰਸ ਦੇ ਵੱਲੋਂ ਤਿੰਨ ਵੱਡੇ ਲੀਡਰਾਂ ਨੂੰ ਕਾਂਗਰਸ ਬਾਹਰ ਦਾ ਰਸਤਾ ਵਿਖਾ ਚੁੱਕੀ ਹੈ। ਦੱਸ ਦਈਏ ਕਿ ਅਮਰੀਕ ਢਿੱਲੋਂ ਤੋਂ ਪਹਿਲਾਂ ਤਰਸੇਮ ਡੀਸੀ ਅਤੇ ਕੇਵਲ ਢਿੱਲੋਂ ਅਤੇ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢ ਚੁਕੀ ਹੈ।

ਅਮਰੀਕ ਸਿੰਘ ਢਿੱਲੋਂ ਇਸ ਵਾਰ ਕਾਂਗਰਸ ਤੋਂ ਬਾਗੀ ਹੋ ਕੇ ਚੋਣ ਲੜ ਰਹੇ ਹਨ ਕਿਉਂਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਉਹ ਕਾਂਗਰਸ ਦੀ ਟਿਕਟ ਤੋੇਂ ਜੇਤੂ ਰਹੇ ਸਨ।

Exit mobile version