The Khalas Tv Blog India ਕਾਂਗਰਸ ਨੇ ਚੰਨੀ ਦੇ ਬਿਆਨ ਨਾਲੋਂ ਝਾੜਿਆ ਪੱਲਾ, ਕਿਹਾ ਚੰਨੀ ਦਾ ਹੈ ਇਹ ਨਿੱਜੀ ਵਿਚਾਰ
India Punjab

ਕਾਂਗਰਸ ਨੇ ਚੰਨੀ ਦੇ ਬਿਆਨ ਨਾਲੋਂ ਝਾੜਿਆ ਪੱਲਾ, ਕਿਹਾ ਚੰਨੀ ਦਾ ਹੈ ਇਹ ਨਿੱਜੀ ਵਿਚਾਰ

ਕਾਂਗਰਸ ਦੇ ਸੀਨੀਅਰ ਲੀਡਰ ਜੈਰਾਮ ਰਮੇਸ਼ (Jairam Ramesh) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet Singh Channi) ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ  (Amritpal Singh) ਦੀ ਰਿਹਾਈ ਲਈ ਦਿੱਤੇ ਬਿਆਨ ਪੱਲਾ ਝਾੜ ਦੇ ਕਿਹਾ ਕਿ ਉਹ ਚੰਨੀ ਦੇ ਨਿੱਜੀ ਵਿਚਾਰ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਕਾਂਗਰਸ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਬਾਰੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਗਟਾਏ ਗਏ ਵਿਚਾਰ ਉਨ੍ਹਾਂ ਦੇ ਆਪਣੇ ਹਨ ਅਤੇ ਕਿਸੇ ਵੀ ਤਰ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਇਸ ਨਾਲ ਸਹਿਮਤ ਨਹੀਂ ਹੈ।

ਦੱਸ ਦੇਈਏ ਕਿ ਅੱਜ ਪਾਰਲੀਮੈਂਟ ਵਿੱਚ ਬਜਟ ਤੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਸੀ। ਚੰਨੀ ਨੇ ਕਿਹਾ ਸੀ ਕਿ 20 ਲੱਖ ਲੋਕਾਂ ਦੁਆਰਾ ਚੁਣਿਆ ਗਿਆ ਹੈ ਸੰਸਦ ਮੈਂਬਰ ਸਰਕਾਰ ਨੇ NSA ਲਗਾ ਕੇ ਜੇਲ ‘ਚ ਬੰਦ ਕੀਤਾ ਹੋਇਆ ਹੈ। ਉਸ ਦੇ ਇਲਾਕੇ ਦੀ ਕੋਈ ਆਵਾਜ਼ ਸੰਸਦ ਤੱਕ ਨਹੀਂ ਪਹੁੰਚ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਦੀ ਰਿਹਾਈ ਦੀ ਮੰਗ ਵੀ ਕੀਤੀ ਸੀ।

ਇਹ ਵੀ ਪੜ੍ਹੋ –   ਮਾਲਵਿੰਦਰ ਕੰਗ ਨੇ ਪਾਰਲੀਮੈਂਟ ‘ਚ ਦਿੱਤਾ ਭਾਸ਼ਣ, ਵਾਹਘਾ ਬਾਰਡਰ ਖੋਲ੍ਹਣ ਦੀ ਕੀਤੀ ਮੰਗ

 

Exit mobile version