The Khalas Tv Blog Punjab ਮੁੱਖ ਮੰਤਰੀ ਮਾਨ ਰਿਤਿਕ ਦੇ ਪਰਿਵਾਰ ਨਾਲ ਜਤਾਈ ਹਮਦਰਦੀ
Punjab

ਮੁੱਖ ਮੰਤਰੀ ਮਾਨ ਰਿਤਿਕ ਦੇ ਪਰਿਵਾਰ ਨਾਲ ਜਤਾਈ ਹਮਦਰਦੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਸ਼ਿਆਰਪੁਰ ਵਿਚ 6 ਸਾਲਾ ਬੱਚੇ ਰਿਤਿਕ ਦੀ ਬੋਰਵੈੱਲ ਵਿਚ ਡਿੱਗਣ ਨਾਲ ਮੌ ਤ ਹੋਣ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਬੱਚੇ ਦੀ ਮੌ ਤ ਦੀ ਖਬਰ਼ ਸੁਣਨ ਪਿੱਛੋਂ ਤੁਰੰਤ ਪਰਿਵਾਰ ਨਾਲ ਹਮਦਰਦੀ ਜਤਾਈ ਹੈ ਅਤੇ ਪਰਿਵਾਰ ਨਾਲ ਇਸ ਦੁੱ ਖ ਦੀ ਘੜੀ ਵਿੱਚ ਖੜੇ ਰਹਿਣ ਬਾਰੇ ਕਿਹਾ। ਉਨ੍ਹਾਂ ਬੱਚੇ ਦੇ ਪਰਿਵਾਰ ਨੂੰ 2 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਟਵਿਟ ਕਰਦਿਆਂ ਕਿਹਾ ਹੈ ਕਿ ਬਹੁਤ ਦੁਖਦਾਈ ਖਬਰ..ਹੁਸ਼ਿਆਰਪੁਰ ਦੇ 6 ਸਾਲਾ ਰਿਤਿਕ ਦੀ ਬੋਰਵੈੱਲ ‘ਚ ਡਿੱਗਣ ਕਾਰਨ ਮੌਤ ਹੋ ਗਈ । ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ੇ..ਪਰਿਵਾਰ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ..ਪਰ ਅਸੀਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਾਂ..ਪਰਿਵਾਰ ਨੂੰ ਦੋ ਲੱਖ ਦੀ ਸਹਾਇਤਾ ਰਾਸ਼ੀ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੱਲ ਬੋਰਵੈੱਲ ਵਿੱਚ ਡਿੱਗ ਕੇ ਆਪਣੀ ਜਾ ਨ ਗਵਾਉਣ ਵਾਲੇ ਬੱਚੇ ਰਿਤਿਕ ਪ੍ਰਤੀ ਆਪਣੀ ਹਮਦਰਦੀ ਜ਼ਾਹਿਰ ਕਰਦੇ ਹੋਏ  ਟਵੀਟ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਹੀ ਸ਼ਰਮ ਅਤੇ ਚਿੰਤਾ ਦੀ ਗੱਲ ਹੈ ਕਿ ਅੱਜ ਦੇ ਹਾਈ ਟੈਕ ਆਧੁਨਿਕ ਸੰਸਾਰ ਵਿੱਚ ਸਾਡੇ ਰਿਤਿਕ ਵਰਗੇ ਬੱਚੇ ਆਵਾਰਾ ਕੁੱਤਿਆਂ ਦੇ ਕਾਰਨ ਬੋਰਵੈੱਲਾਂ ਵਿੱਚ ਮ ਰ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਪੰਜਾਬ ਵਿੱਚ ਹਰ ਸਾਲ ਵਾਪਰਦੇ ਸੜਕ ਹਾਦ ਸਿਆਂ ਦਾ ਕਾਰਨ ਬਣਦੇ ਆਵਾਰਾ ਪਸ਼ੂਆਂ ‘ਤੇ ਕਾਬੂ ਪਾਇਆ ਜਾਣਾ ਚਾਹੀਦਾ ਹੈ।

ਜ਼ਿਲ੍ਹਾ ਹੁਸ਼ਿਆਰਪੁਰ ’ਚ ਪੈਂਦੇ ਗੜ੍ਹਦੀਵਾਲਾ ਇਲਾਕੇ ’ਚ ਉਸ ਸਮੇਂ ਡਰ ਵਾਲਾ  ਮਾਹੌਲ  ਬਣ ਗਿਆ ਸੀ ਜਦੋਂ  ਇਕ 6 ਸਾਲਾ ਬੱਚਾ 100 ਫੁੱਟ ਡੂੰਘੇ ਬੋਰਵੈੱਲ ’ਚ ਡਿੱਗ ਪਿਆ ਸੀ। ਪਿੰਡ ਬੈਰਮਪੁਰ ’ਚ ਵਾਪਰੀ ਇਸ ਘਟ ਨਾ ਨੇ ਲੋਕਾਂ ਦੇ ਦਿਲਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਸੀ। 6 ਸਾਲਾਂ ਦਾ ਇਹ ਬੱਚਾ ਰਿਤਿਕ ਕਿਸੇ ਕੁੱਤੇ ਤੋਂ ਬਚਦਾ ਹੋਇਆ ਬੋਰਵੈੱਲ ’ਚ ਜਾ ਡਿੱਗਿਆ ਸੀ। ਕਰੀਬ ਸਾਢੇ 9 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਕੱਢ ਤਾਂ ਲਿਆ ਗਿਆ ਪਰ ਉਸ ਦੀ ਜਾ ਨ ਨਹੀਂ ਬਚਾਈ ਜਾ ਸਕੀ।

Exit mobile version