The Khalas Tv Blog Punjab ਕਿੱਧਰ ਜਾਣ ਮਰੀਜ਼, ਪੀਜੀਆਈ ਨੇ ਇਲਾਜ ਲਈ ਰੱਖੀ ਇਹ ਸ਼ਰਤ
Punjab

ਕਿੱਧਰ ਜਾਣ ਮਰੀਜ਼, ਪੀਜੀਆਈ ਨੇ ਇਲਾਜ ਲਈ ਰੱਖੀ ਇਹ ਸ਼ਰਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡਾਕਟਰ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਮਰੀਜ਼ਾਂ ਦੀ ਸਿਹਤ ਨੂੰ ਸੁਧਾਰਨ ਲਈ ਦਵਾਈਆਂ ਜਾਂ ਹੋਰ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਪੂਰੀ ਦੁਨੀਆ ਦੀ ਨਜ਼ਰ ਡਾਕਟਰਾਂ ਵੱਲ ਹੀ ਸੀ ਕਿ ਉਹ ਉਨ੍ਹਾਂ ਦੀ ਜਾਨ ਬਚਾਉਣਗੇ। ਇਸ ਮਹਾਂਮਾਰੀ ਦੌਰਾਨ ਡਾਕਟਰਾਂ ਵੱਲੋਂ ਬਹੁਤ ਹੀ ਸਾਕਾਰਾਤਮਕ ਭੂਮਿਕਾ ਨਿਭਾਈ ਗਈ। ਪਰ ਇੱਕ ਅਜਿਹਾ ਮਾਮਲਾ ਵੀ ਸਾਹਮਣੇ ਆਇਆ ਹੈ, ਜੋ ਡਾਕਟਰਾਂ ਦੀ ਭੂਮਿਕਾ ‘ਚੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ‘ਦ ਖ਼ਾਲਸ ਟੀਵੀ ਨੂੰ ਮਿਲੀ ਜਾਣਕਾਰੀ ਮੁਤਾਬਕ ਪੀਜੀਆਈ ਚੰਡੀਗੜ੍ਹ ਵਿੱਚ ਮਰੀਜ਼ਾਂ ਦੀ ਕੋਈ ਖ਼ਾਸ ਪੁੱਛ-ਪੜਤਾਲ ਨਹੀਂ ਹੋ ਰਹੀ। ਇੱਕ ਵਿਅਕਤੀ ਨੇ ਸਾਨੂੰ ਫ਼ੋਨ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਦਿਲ ਦੀ ਬਿਮਾਰੀ ਸੀ ਅਤੇ ਉਹ ਤੁਰ-ਫਿਰ ਵੀ ਨਹੀਂ ਸਕਦੇ, ਜਿਸ ਕਰਕੇ ਉਹ ਆਪਣੇ ਪਿਤਾ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਲੈ ਕੇ ਆਏ। ਪੀਜੀਆਈ ਵਿੱਚ ਜਦੋਂ ਉਨ੍ਹਾਂ ਨੇ ਡਾਕਟਰ ਦੇ ਨਾਲ ਮੁਲਾਕਾਤ (Appointment) ਲੈਣ ਲਈ ਨਿਊ ਓਪੀਡੀ ਨੂੰ ਸੰਪਰਕ ਕੀਤਾ ਤਾਂ ਨਿਊ ਓਪੀਡੀ ਨੇ ਮਰੀਜ਼ ਦੇ ਰਿਸ਼ਤੇਦਾਰ ਨੂੰ ਇੱਕ ਫ਼ੋਨ ਨੰਬਰ ਦੇ ਕੇ ਉਸ ਨੰਬਰ ਰਾਹੀਂ ਇੱਕ ਟੋਕਨ ਜਾਂ ਸਲਿੱਪ ਬਣਵਾਉਣ ਲਈ ਕਿਹਾ। ਪਰ ਜਦੋਂ ਮਰੀਜ਼ ਨੇ ਅਗਲੇ ਦਿਨ ਇਸ ਫ਼ੋਨ ਨੰਬਰ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਨੰਬਰ ਹੀ ਨਹੀਂ ਲੱਗਾ। ਉਨ੍ਹਾਂ ਦੋ-ਤਿੰਨ ਦਿਨ ਲਗਾਤਾਰ ਇਸ ਨੰਬਰ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫ਼ੋਨ ਨਹੀਂ ਲੱਗਾ।

ਪੀਜੀਆਈ ਵੱਲੋਂ ਮਰੀਜ਼ਾਂ ਨੂੰ 01722755991 ਦਿੱਤਾ ਜਾ ਰਿਹਾ ਹੈ ਅਤੇ ਮਰੀਜ਼ ਇਸ ਨੰਬਰ ‘ਤੇ ਸਵੇਰੇ 8 ਵਜੇ ਤੋਂ 9:30 ਵਜੇ ਤੱਕ ਫ਼ੋਨ ਕਰਕੇ ਆਪਣੀ ਸਲਿੱਪ ਬਣਵਾ ਸਕਦੇ ਹਨ। ਪਰ ਸਾਨੂੰ ਬਹੁਤ ਸਾਰੇ ਲੋਕਾਂ ਦੇ ਫ਼ੋਨ ਆਏ, ਜਿਨ੍ਹਾਂ ਦੀ ਇੱਕ ਹੀ ਸ਼ਿਕਾਇਤ ਹੈ ਕਿ ਪੀਜੀਆਈ ਵੱਲੋਂ ਦਿੱਤਾ ਗਿਆ ਇਹ ਨੰਬਰ ਉਪਲੱਬਧ ਭਾਵ ਲੱਗਦਾ ਹੀ ਨਹੀਂ ਹੈ। ਸਾਡੀ ਟੀਮ ਨੇ ਇਸ ਖ਼ਬਰ ਨੂੰ ਪੁਖਤਾ ਕਰਨ ਲਈ ਖ਼ੁਦ ਤਿੰਨ ਦਿਨ ਪੀਜੀਆਈ ਵੱਲੋਂ ਨਿਰਧਾਰਿਤ ਕੀਤੇ ਗਏ ਸਮੇਂ ਦੌਰਾਨ ਫ਼ੋਨ ਕੀਤਾ ਪਰ ਫ਼ੋਨ ਨਹੀਂ ਲੱਗਾ। ਉਕਤ ਵਿਅਕਤੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਸਮੇਤ ਪੀਜੀਆਈ ਵਿੱਚ ਹੋਰ ਵੀ ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਇਹੀ ਸ਼ਿਕਾਇਤ ਹੈ ਅਤੇ ਉਹ ਵੀ ਕਈ ਦਿਨਾਂ ਤੋਂ ਖੱਜਲ-ਖੁਆਰ ਹੋ ਰਹੇ ਹਨ। ਮਰੀਜ਼ ਨੇ ਕਿਹਾ ਕਿ ਸਾਨੂੰ ਹੋਰ ਹਸਪਤਾਲਾਂ ਦੀ ਸਿਫ਼ਾਰਸ਼ (Recommend) ਕੀਤੀ ਜਾ ਰਹੀ ਹੈ, ਜਿਸਦਾ ਖ਼ਰਚਾ ਸਾਡੀ ਪਹੁੰਚ ਤੋਂ ਬਾਹਰ ਹੈ।

Exit mobile version