The Khalas Tv Blog Punjab ਮਾਨ ਸਰਕਾਰ ਖਿਲਾਫ ਕੰਪਿਉਟਰ ਅਧਿਆਪਕਾਂ ਦਾ ਵਖਰਾ ਪ੍ਰਦਰਸ਼ਨ ! ਸਰਕਾਰ ਨੂੰ ਦੱਸਿਆ ਰਾਵੜ ! ‘ਮੰਤਰੀ ਤੇ ਪੂਰੀ ਸਰਕਾਰ ਡਰਾਮੇਬਾਜ਼’ !
Punjab

ਮਾਨ ਸਰਕਾਰ ਖਿਲਾਫ ਕੰਪਿਉਟਰ ਅਧਿਆਪਕਾਂ ਦਾ ਵਖਰਾ ਪ੍ਰਦਰਸ਼ਨ ! ਸਰਕਾਰ ਨੂੰ ਦੱਸਿਆ ਰਾਵੜ ! ‘ਮੰਤਰੀ ਤੇ ਪੂਰੀ ਸਰਕਾਰ ਡਰਾਮੇਬਾਜ਼’ !

ਬਿਉਰੋ ਰਿਪੋਰਟ : ਪੰਜਾਬ ਦੇ ਕੰਪਿਉਟਰ ਅਧਿਆਪਕਾਂ ਨੇ ਸ਼ਨਿੱਚਰਵਾਰ ਨੂੰ ਰੋਪੜ ਵਿੱਚ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਰਾਵੜ ਵਰਗਾ ਪੁਤਲਾ ਬਣਾ ਕੇ ਰੈਲੀ ਕੱਢੀ । ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਜਮਕੇ ਨਿਸ਼ਾਨਾ ਲਗਾਇਆ । ਗੁੱਸੇ ਵਿੱਚ ਅਧਿਆਪਕਾਂ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਡਰਾਮੇਬਾਜ਼ ਦੱਸਿਆ ।

ਕੰਪਿਉਟਰ ਅਧਿਆਪਕ ਯੂਨੀਅਨ ਅਤੇ1158 ਲੈਕਚਰਰ ਯਨੀਅਨ ਅਤੇ ਹੋਰ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਦੂਜੇ ਸੂਬੇ ਵਿੱਚ ਜਾਕੇ ਪੰਜਾਬ ਵਿੱਚ ਚੰਗੀ ਸਿਹਤ ਅਤੇ ਬੇਰੁਜ਼ਗਾਰੀ ਦੂਰ ਕਰਨ ਅਤੇ ਨੌਕਰੀ ਦੇਣ ਦੇ ਦਾਅਵੇ ਕਰ ਰਹੇ ਹਨ ਪਰ ਇਹ ਸੱਚ ਨਹੀਂ ਹੈ । ਮੁੱਖ ਮੰਤਰੀ ਭਗਵੰਤ ਮਾਨ,ਸਿੱਖਿਆ ਮੰਤਰੀ ਹਰਜੋਤ ਬੈਂਸ,ਖਜ਼ਾਨਾ ਮੰਤਰੀ ਨੇ ਸਾਡੇ ਨਾਲ ਝੂਠਾ ਵਾਅਦਾ ਕੀਤਾ ਸੀ।

ਯੂਨੀਅਨ ਨੇ ਸ਼ਨਿੱਚਰਵਾਰ ਰੋਪੜ ਜ਼ਿਲ੍ਹੇ ਵਿੱਚ ਆਉਂਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਜ਼ੋਰਦਾਰ ਪ੍ਰਦਸ਼ਨ ਕੀਤਾ । ਉਨ੍ਹਾਂ ਨੇ ਹਰਜੋਤ ਸਿੰਘ ਬੈਂਸ,ਹਰਪਾਲ ਚੀਮਾ ਅਤੇ ਪੰਜਾਬ ਸਰਕਾਰ ਨੂੰ ਰਾਵੜ ਵਰਗਾ ਪੁਤਲਾ ਬਣਾ ਕੇ ਮਾਰਚ ਵੀ ਕੀਤਾ । ਅਧਿਆਪਕਾਂ ਨੇ ਕਿਹਾ ਪੰਜਾਬ ਸਰਕਾਰ ਝੂਠੀ ਅਤੇ ਇਸ਼ਤਿਆਰਬਾਜ਼ੀ ਦੀ ਸਰਕਾਰ ਹੈ ।

ਉਨ੍ਹਾਂ ਨੇ ਕਿਹਾ ਇਸ ਸਰਕਾਰ ਨੇ ਜਿੰਨਾਂ ਲੋਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ। ਉਨ੍ਹਾਂ ਨੂੰ ਹੁਣ ਤੱਕ ਸਟੇਸ਼ਨ ਅਲਾਟ ਨਹੀਂ ਹੋਏ ਹਨ । ਜਿੰਨਾਂ ਲੋਕਾਂ ਨੂੰ ਨੌਕਰੀ ਦੇਣ ਦਾ ਦਾਅਵਾ ਕੀਤਾ ਹੈ ਉਨ੍ਹਾਂ ਨੂੰ ਸਿਵਿਲ ਸਰਵਿਸ ਰੂਲ ਦੀ ਬਜਾਏ ਫਰਜੀ ਪਾਲਿਸੀ ਵਿੱਚ ਨਿਯੁਕਤੀ ਦੇਕੇ ਉਨ੍ਹਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ । ਯੂਨੀਅਨ ਨੇ ਕਿਹਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਉਹ ਇਸ ਸਰਕਾਰ ਦੀ ਪੋਲ ਖੋਲ ਰਹੇ ਹਨ। ਇਹ ਸਰਕਾਰ ਸਿਰਫ਼ ਝੂਠੇ ਅਤੇ ਡਰਾਮੇਬਾਜ਼ੀ ਦੀ ਨੀਤੀ ਤੇ ਕੰਮ ਕਰ ਰਹੀ ਹੈ। ਅਧਿਆਪਕਾਂ ਦੇ ਪ੍ਰਦਰਸ਼ਨ ਨੂੰ ਵੇਖ ਦੇ ਹੋਏ ਸਿਖਿਆ ਮੰਤਰੀ ਦੇ ਪਿੰਡ ਦੇ ਆਲੇ ਦੁਆਲੇ ਪਲਿਸ ਤਾਇਨਾਤ ਸੀ ।

Exit mobile version