The Khalas Tv Blog Punjab ਜਲੰਧਰ ਜ਼ਿਮਨੀ ਚੋਣ ‘ਚ AAP ਉਮੀਦਵਾਰ ਸਭ ਤੋਂ ਅਮੀਰ! ਕਾਂਗਰਸੀ ਦਾਅਵੇਦਾਰ ਪੜਿਆ ਲਿਖਿਆ! ਬੀਜੇਪੀ ਉਮੀਦਵਾਰ ਦਾ ਕ੍ਰਿਮਿਨਲ ਰਿਕਾਰਡ
Punjab

ਜਲੰਧਰ ਜ਼ਿਮਨੀ ਚੋਣ ‘ਚ AAP ਉਮੀਦਵਾਰ ਸਭ ਤੋਂ ਅਮੀਰ! ਕਾਂਗਰਸੀ ਦਾਅਵੇਦਾਰ ਪੜਿਆ ਲਿਖਿਆ! ਬੀਜੇਪੀ ਉਮੀਦਵਾਰ ਦਾ ਕ੍ਰਿਮਿਨਲ ਰਿਕਾਰਡ

ਬਿਉਰੋ ਰਿਪੋਰਟ – ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾ ਕੰਮ ਪੂਰਾ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਸਭ ਤੋਂ ਅਮੀਰ ਉਮੀਦਵਾਰ ਹਨ, ਜਦਕਿ ਬੀਜੇਪੀ ਦਾ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਕੋਲ ਸਭ ਤੋਂ ਘੱਟ ਜਾਇਦਾਦ ਹੈ। ਚੋਣ ਕਮਿਸ਼ਨ ਨੂੰ ਸੌਂਪੇ ਹਲਫਨਾਮੇ ਦੇ ਮੁਤਾਬਿਕ ਮੋਹਿੰਦਰ ਭਗਤ ਕੋਲੋ 4 ਕਰੋੜ 15 ਲੱਖ 66 ਹਜ਼ਾਰ ਦੀ ਜਾਇਦਾਦ ਹੈ, ਜਦਕਿ ਕੈਸ਼ 90 ਹਜ਼ਾਰ,ਭਗਤ ਦੇ 7 ਖਾਤਿਆਂ ਵਿੱਚ 15.5 ਲੱਖ ਰੁਪਏ ਹਨ।

ਦੂਜੇ ਨੰਬਰ ‘ਤੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਹੈ, ਜਿੰਨਾਂ ਦੀ ਜਾਇਦਾਦ 3 ਕਰੋੜ 84 ਲੱਖ ਰੁਪਏ ਹੈ, ਉਨ੍ਹਾਂ ਕੋਲ ਕੈਸ਼ ਡੇਢ ਲੱਖ ਹੈ ਜਦਕਿ ਬੈਂਕ ਖਾਤਿਆਂ ਵਿੱਚ 23 ਲੱਖ ਰੁਪਏ ਹਨ। ਸੁਰਿੰਦਰ ਕੌਰ ਦੇ ਕੋਲ ਇੱਕ ਐਂਡੇਵਰ ਕਾਰ ਅਤੇ 28 ਲੱਖ 95 ਹਜ਼ਾਰ ਦਾ ਸੋਨਾ ਵੀ ਹੈ। ਸੁਰਿੰਦਰ ਕੌਰ ਨੇ KMV ਕਾਲਜ ਤੋਂ ਪ੍ਰੀ ਮੈਡੀਕਲ ਦੀ ਪੜਾਈ ਵੀ ਪੂਰੀ ਕੀਤੀ ਸੀ। ਖਾਸ ਗੱਲ ਇਹ ਹੈ ਕਿ ਪਤੀ ਕੌਂਸਲਰ ਦੀ ਮੌਤ ਤੋਂ ਬਾਅਦ ਉਹ 4 ਵਾਰ ਕੌਂਸਲਰ ਦੀ ਚੋਣ ਜਿੱਤੀ ਉਹ ਹੁਣ ਤੱਕ ਇੱਕ ਵਾਰ ਵੀ ਨਹੀਂ ਹਾਰੀ।

ਬੀਜੇਪੀ ਦੇ ਸ਼ੀਤਲ ਅੰਗੁਰਾਲ ਕੋਲ ਸਭ ਤੋਂ ਘੱਟ ਜਾਇਦਾਦ

ਬੀਜੇਪੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਕੋਲ ਸਭ ਤੋਂ ਘੱਟ ਜਾਇਦਾਦ ਹੈ, ਉਨ੍ਹਾਂ ਦੇ ਕੋਲ ਕੁੱਲ 1.18 ਕਰੋੜ ਰੁਪਏ ਦੀ ਜਾਇਦਾਦ ਹੈ। ਜਦਕਿ 1 ਲੱਖ 50 ਹਜ਼ਾਰ ਨਕਦੀ ਹਨ। ਬੈਂਕ ਐਕਾਉਂਟ, ਕਾਰ ਅਤੇ ਸੋਨਾ ਮਿਲਾ ਕੇ ਸ਼ੀਤਲ ਦੇ ਕੋਲ ਕੁੱਲ 81 ਲੱਖ ਦੀ ਜਾਇਦਾਦ ਹੈ। ਇਸ ਦੇ ਨਾਲ ਸ਼ੀਤਲ ਅੰਗੁਰਾਲ ‘ਤੇ 11 ਲੱਖ ਰੁਪਏ ਦਾ ਲੋਨ ਵੀ ਚੱਲ ਰਿਹਾ ਹੈ। ਸ਼ੀਤਲ ਅੰਗੁਰਾਲ ਸਿਰਫ਼ 10ਵੀਂ ਪਾਸ ਹਨ।

ਇਹ ਵੀ ਪੜ੍ਹੋ – ਲੰਬੇ ਸਮੇਂ ਤੋਂ ਬੰਦ ਪਿਆ ਡਲਹੌਜ਼ੀ ਸਥਿਤ ਪੰਜਾਬ ਦਾ ਸਰਕਾਰੀ ਰੇਸ਼ਮ ਬੀਜ ਉਤਪਾਦਨ ਸੈਂਟਰ ਮਾਨ ਸਰਕਾਰ ਵੱਲੋਂ ਮੁੜ ਸ਼ੁਰੂ

 

Exit mobile version