The Khalas Tv Blog India ਰਾਸ਼ਟਰਮੰਡਲ ਤਮਗਾ ਜੇਤੂ ਪਹਿਲਵਾਨ ਪੂਜਾ ਨੰਦਾਲ ਦੇ ਪਤੀ ਦੀ ਨ ਸ਼ੇ ਦੀ ਓਵਰਡੋਜ਼ ਨਾਲ ਮੌ ਤ, 2 ਦੀ ਹਾਲਤ ਗੰਭੀਰ
India

ਰਾਸ਼ਟਰਮੰਡਲ ਤਮਗਾ ਜੇਤੂ ਪਹਿਲਵਾਨ ਪੂਜਾ ਨੰਦਾਲ ਦੇ ਪਤੀ ਦੀ ਨ ਸ਼ੇ ਦੀ ਓਵਰਡੋਜ਼ ਨਾਲ ਮੌ ਤ, 2 ਦੀ ਹਾਲਤ ਗੰਭੀਰ

ਮ੍ਰਿਤਕ ਅਜੈ ਨਾਂਦਲ ਪਿੰਡ ਗੜ੍ਹੀ ਬੋਹਰ ਦਾ ਰਹਿਣ ਵਾਲਾ ਸੀ ਅਤੇ ਰਾਸ਼ਟਰੀ ਪੱਧਰ ਦਾ ਪਹਿਲਵਾਨ ਸੀ

ਦ ਖ਼ਾਲਸ ਬਿਊਰੋ : ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਤਮਗਾ ਜਿੱਤਣ ਵਾਲੀ ਪਹਿਲਵਾਨ ਪੂਜਾ ਨੰਦਾਲ( Pooja Nandal )ਦੇ ਪਤੀ ਅਜੈ ਨੰਦਾਲ(ajay nandal) ਦੀ  ਨਸ਼ੇ ਦੀ ਓਵਰਡੋਜ਼( drug overdose) ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦੇ ਦੋ ਸਾਥੀ ਪਹਿਲਵਾਨ ਰਵੀ ਅਤੇ ਸੋਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹਨ। ਅਜੈ ਦੇ ਪਿਤਾ ਨੇ ਰਵੀ ਪਹਿਲਵਾਨ ‘ਤੇ ਆਪਣੇ ਬੇਟੇ ਨੂੰ ਨਸ਼ਾ ਦੇਣ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

ਪੁਲਿਸ ਮੁਤਾਬਿਕ ਮਹਾਰਾਣੀ ਕਿਸ਼ੋਰੀ ਕਾਲਜ ਨੇੜੇ ਅਜੇ ਦੀ ਆਲਟੋ ਗੱਡੀ ‘ਚ ਤਿੰਨਾਂ ਪਹਿਲਵਾਨਾਂ ਨੇ ਕੋਈ ਨਸ਼ਾ ਲਿਆ ਸੀ, ਜਿਸ ਤੋਂ ਬਾਅਦ ਤਿੰਨੋਂ ਬੇਹੋਸ਼ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਅਜੇ ਦੀ ਮੌਤ ਹੋ ਗਈ, ਜਦਕਿ ਰਵੀ ਅਤੇ ਸੋਨੂੰ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 7 ਵਜੇ ਮਹਾਰਾਣੀ ਕਿਸ਼ੋਰੀ ਕਾਲਜ ਨੇੜੇ ਦੱਸੀ ਜਾ ਰਹੀ ਹੈ।

ਮ੍ਰਿਤਕ ਅਜੈ ਨੰਦਾਲ ਪਿੰਡ ਗੜ੍ਹੀ ਬੋਹਰ ਦਾ ਰਹਿਣ ਵਾਲਾ ਸੀ ਅਤੇ ਰਾਸ਼ਟਰੀ ਪੱਧਰ ਦਾ ਪਹਿਲਵਾਨ ਸੀ। ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਤਮਗਾ ਜਿੱਤਣ ਵਾਲੀ ਪਹਿਲਵਾਨ ਪੂਜਾ ਨੇ ਇੰਗਲੈਂਡ ‘ਚ ਰਾਸ਼ਟਰਮੰਡਲ ਖੇਡਾਂ ‘ਚ 76 ਕਿਲੋਗ੍ਰਾਮ ਭਾਰ ਵਰਗ ‘ਚ ਮਹਿਲਾ ਕੁਸ਼ਤੀ ‘ਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ।

ਪੂਜਾ ਅਤੇ ਅਜੇ ਦਾ ਵਿਆਹ ਡੇਢ ਸਾਲ ਪਹਿਲਾਂ ਹੀ ਹੋਇਆ ਸੀ। ਦੋਵੇਂ ਪਤੀ-ਪਤਨੀ ਕੁਸ਼ਤੀ ਦੇ ਚੰਗੇ ਪਹਿਲਵਾਨ ਹਨ। ਅਜੈ ਰਾਸ਼ਟਰੀ ਪੱਧਰ ਦਾ ਪਹਿਲਵਾਨ ਸੀ ਅਤੇ ਪੂਜਾ ਅੰਤਰਰਾਸ਼ਟਰੀ ਪਹਿਲਵਾਨ ਹੈ। ਮ੍ਰਿਤਕ ਅਜੈ ਨੰਦਾਲ ਸਪੋਰਟਸ ਕੋਟੇ ਤੋਂ ਸੀਆਈਐਸਐਫ ਵਿੱਚ ਕਾਂਸਟੇਬਲ ਵਜੋਂ ਕੰਮ ਕਰਦਾ ਸੀ।

 

 

Exit mobile version