The Khalas Tv Blog India ਕਮਰਸ਼ੀਅਲ ਗੈਸ ਸਿਲੰਡਰ 115 ਰੁਪਏ ਸਸਤਾ, ਜਾਣੋ ਨਵੇਂ ਰੇਟ
India

ਕਮਰਸ਼ੀਅਲ ਗੈਸ ਸਿਲੰਡਰ 115 ਰੁਪਏ ਸਸਤਾ, ਜਾਣੋ ਨਵੇਂ ਰੇਟ

ਨਵੀਂ ਦਿੱਲੀ : ਵਪਾਰਕ ਐਲਪੀਜੀ ਸਿਲੰਡਰ ( Commercial LPG Cylinder) ਵਿੱਚ 115 ਰੁਪਏ ਦੀ ਕਟੌਤੀ ਕੀਤੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਨੇ 1 ਨਵੰਬਰ, 2022 ਨੂੰ ਮੰਗਲਵਾਰ ਸਵੇਰੇ ਇਹ ਨਵੀਂ ਕੀਮਤ ਜਾਰੀ ਕੀਤੀ ਹੈ। ਇਸ ਤੋਂ ਬਾਅਦ ਦਿੱਲੀ, ਮੁੰਬਈ ਸਮੇਤ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ‘ਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕਮੀ ਆਈ ਹੈ। ਹਾਲਾਂਕਿ 6 ਜੁਲਾਈ 2022 ਤੋਂ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ ਅਤੇ ਅੱਜ ਵੀ ਇਸ ਸਮੀਖਿਆ ਤੋਂ ਬਾਅਦ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। 1 ਨਵੰਬਰ ਤੋਂ ਕਮਰਸ਼ੀਅਲ ਗੈਸ ਸਿਲੰਡਰ 115.50 ਰੁਪਏ ਸਸਤਾ ਹੋ ਗਿਆ ਹੈ। ਨਵੀਂ ਕੀਮਤ 19 ਕਿਲੋਗ੍ਰਾਮ ਭਾਰ ਵਾਲੇ ਸਿਲੰਡਰ ‘ਤੇ ਲਾਗੂ ਹੋਵੇਗੀ, ਜਦਕਿ 14.2 ਕਿਲੋਗ੍ਰਾਮ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਸਥਿਰ ਹੈ।

ਜੁਲਾਈ ਤੋਂ ਲਗਾਤਾਰ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ

ਸਰਕਾਰੀ ਤੇਲ ਕੰਪਨੀਆਂ ਜੁਲਾਈ ਤੋਂ ਲਗਾਤਾਰ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕਰ ਰਹੀਆਂ ਹਨ ਅਤੇ ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਇਸ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਤਾਜ਼ਾ ਕਟੌਤੀ ਤੋਂ ਬਾਅਦ ਰਾਜਧਾਨੀ ਦਿੱਲੀ ‘ਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1,744 ਰੁਪਏ ‘ਤੇ ਆ ਗਈ ਹੈ। ਇਸ ਤੋਂ ਇਲਾਵਾ ਕਮਰਸ਼ੀਅਲ ਗੈਸ ਸਿਲੰਡਰ ਮੁੰਬਈ ‘ਚ 1,696 ਰੁਪਏ, ਕੋਲਕਾਤਾ ‘ਚ 1,846 ਰੁਪਏ ਅਤੇ ਚੇਨਈ ‘ਚ 1,893 ਰੁਪਏ ‘ਤੇ ਪਹੁੰਚ ਗਿਆ ਹੈ।

ਪੰਜ ਮਹੀਨਿਆਂ ‘ਚ LPG ਸਿਲੰਡਰ 257 ਰੁਪਏ ਸਸਤਾ

ਇਸ ਤੋਂ ਪਹਿਲਾਂ ਸਰਕਾਰੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀ ਦਰ ਜੁਲਾਈ ਵਿੱਚ 8.50 ਰੁਪਏ, ਅਗਸਤ ਵਿੱਚ 36 ਰੁਪਏ, ਸਤੰਬਰ ਵਿੱਚ 91.50 ਰੁਪਏ ਅਤੇ ਅਕਤੂਬਰ ਵਿੱਚ 25.50 ਰੁਪਏ ਘਟਾਈ ਸੀ। ਇਸ ਤਰ੍ਹਾਂ ਇਹ ਪਿਛਲੇ ਪੰਜ ਮਹੀਨਿਆਂ ਦੀ ਸਭ ਤੋਂ ਵੱਡੀ ਕਟੌਤੀ ਵੀ ਹੈ। ਤੇਲ ਕੰਪਨੀਆਂ ਨੇ ਪਿਛਲੇ ਪੰਜ ਮਹੀਨਿਆਂ ਦੌਰਾਨ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 257 ਰੁਪਏ ਦੀ ਵੱਡੀ ਕਟੌਤੀ ਕੀਤੀ ਹੈ। ਇਸ ਨਾਲ ਰੈਸਟੋਰੈਂਟਾਂ ਅਤੇ ਢਾਬਿਆਂ ‘ਤੇ ਖਾਣਾ ਸਸਤਾ ਹੋ ਸਕਦਾ ਹੈ।

ਰਸੋਈ ਗੈਸ ‘ਚ ਕੋਈ ਰਾਹਤ ਨਹੀਂ

ਇਕ ਪਾਸੇ ਸਰਕਾਰੀ ਤੇਲ ਕੰਪਨੀਆਂ ਨੇ ਲਗਾਤਾਰ ਪੰਜ ਮਹੀਨਿਆਂ ਤੋਂ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕਟੌਤੀ ਜਾਰੀ ਰੱਖੀ ਹੋਈ ਹੈ, ਉਥੇ ਹੀ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਜੁਲਾਈ ਤੋਂ ਸਥਿਰ ਹਨ। ਦਿੱਲੀ ‘ਚ ਇਸ ਸਮੇਂ 14.2 ਕਿਲੋਗ੍ਰਾਮ ਦਾ LPG ਸਿਲੰਡਰ 1,053 ਰੁਪਏ ‘ਚ ਉਪਲਬਧ ਹੈ, ਜਦਕਿ ਮੁੰਬਈ ‘ਚ ਇਸ ਦੀ ਕੀਮਤ 1,052.50 ਰੁਪਏ ਹੈ। ਚੇਨਈ ਵਿੱਚ ਵੀ ਐਲਪੀਜੀ ਸਿਲੰਡਰ ਦੀ ਕੀਮਤ 1,068.50 ਰੁਪਏ ਹੈ ਅਤੇ ਕੋਲਕਾਤਾ ਵਿੱਚ ਸਭ ਤੋਂ ਵੱਧ 1,790 ਰੁਪਏ ਵਿੱਚ ਵਿਕ ਰਿਹਾ ਹੈ।

Exit mobile version