The Khalas Tv Blog Punjab ਪੰਜਾਬ ‘ਚ ਬਿਜਲੀ ਸੰਕਟ ਨੇੜੇ, ਰਾਪੁਰਾ ਥਰਮਲ ਪਲਾਂਟ ਨੇ ਕੀਤਾ ਇੱਕ ਯੂਨਿਟ ਬੰਦ
Punjab

ਪੰਜਾਬ ‘ਚ ਬਿਜਲੀ ਸੰਕਟ ਨੇੜੇ, ਰਾਪੁਰਾ ਥਰਮਲ ਪਲਾਂਟ ਨੇ ਕੀਤਾ ਇੱਕ ਯੂਨਿਟ ਬੰਦ

‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਦੇ ਰੋਸ ‘ਚ ਰੇਲ ਲਾਈਨਾਂ ‘ਤੇ ਬੈਠੇ ਕਿਸਾਨਾਂ ਕਾਰਨ ਟਰੇਨਾਂ ਰਾਹੀਂ ਢੋਆ-ਢੂਆਈ ਦਾ ਕੰਮ ਦਾ ਠੱਪ ਹੋਇਆ ਪਿਆ ਹੈ। ਜਿਸ ਕਾਰਨ ਹੁਣ ਪੰਜਾਬ ‘ਚ ਥਰਮਲ ਪਲਾਂਟਾ ਵਿੱਚ ਕੋਲਾ ਮੁੱਕਣ ਦੇ ਆਸਾਰ ਕੰਢੇ ‘ਤੇ ਆਇਆ ਪਿਆ ਹੈ।

19 ਅਕਤੂਬਰ ਦੀ ਰਾਤ ਰਾਜਪੁਰਾ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਸਥਿਤ ਪ੍ਰਾਈਵੇਟ ਖੇਤਰ ਦਾ ਥਰਮਲ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ। ਇਸ ਵੇਲੇ ਰਾਜਪੁਰਾ ਥਰਮਲ ਦਾ ਇੱਕ ਯੂਨਿਟ ਚੱਲ ਰਿਹਾ ਹੈ। ਇਸ ਥਰਮਲ ਕੋਲ ਮੁਸ਼ਕਲ ਨਾਲ ਮਾੜਾ ਮੋਟਾ ਜੋਗਾ ਹੀ ਕੋਲਾ ਬਚਿਆ ਹੈ, ਜੱਦ ਕਿ ਤਲਵੰਡੀ ਸਾਬੋ ਥਰਮਲ ਕੋਲ ਵੀ ਮਾੜਾ-ਮੋਟਾ ਕੋਲਾ ਬਾਕੀ ਹੈ। ਪਾਵਰਕਾਮ ਦੇ ਆਪਣੇ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ ਵੀ ਵੱਧ ਤੋਂ ਵੱਧ ਛੇ ਦਿਨ ਜੋਗਾ ਕੋਲਾ ਬਚਿਆ ਹੈ। ਉਂਝ ਇਹ ਦੋਵੇਂ ਥਰਮਲ ਪਲਾਂਟ ਬਿਜਲੀ ਦੀ ਮੰਗ ਮਨਫ਼ੀ ਹੋਣ ਕਾਰਨ ਬੰਦ ਹਨ।

Exit mobile version