‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਿੰਨ ਸੰਸਦ ਮੈਂਬਰ ਮਿਲੇ ਹਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਜਸਬੀਰ ਡਿੰਪਾ ਅਤੇ ਰਵਨੀਤ ਸਿੰਘ ਬਿੱਟੂ ਨੇ ਮੁਲਾਕਾਤ ਕੀਤੀ ਹੈ। ਮੀਟਿੰਗ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਮੌਜੂਦ ਰਹੇ। ਆਪਣੇ ਹੀ ਵਿਧਾਇਕਾਂ ਵੱਲੋਂ ਖੜ੍ਹੀ ਕੀਤੀ ਜਾ ਰਹੀ ਬਗਾਵਤ ਦੌਰਾਨ ਇਨ੍ਹਾਂ ਸੰਸਦ ਮੈਂਬਰਾਂ ਵੱਲੋਂ ਕੈਪਟਨ ਦੀ ਬਾਂਹ ਫੜ੍ਹੀ ਗਈ ਹੈ। ਇਨ੍ਹਾਂ ਸੰਸਦ ਮੈਂਬਰਾਂ ਨੇ ਕੈਪਟਨ ਨੂੰ ਕਿਹਾ ਕਿ ਉਨ੍ਹਾਂ ਨੇ ਕਮੇਟੀ ਅੱਗੇ 2022 ਦੀਆਂ ਚੋਣਾਂ ਵਿੱਚ ਉਨ੍ਹਾਂ (ਕੈਪਟਨ) ਦਾ ਹੀ ਚਿਹਰਾ ਰੱਖਣ ਦੀ ਗੱਲ ਕੀਤੀ ਹੈ। ਉਨ੍ਹਾਂ ਕੈਪਟਨ ਨੂੰ ਕਿਹਾ ਕਿ ਉਹ 2022 ਦੀਆਂ ਚੋਣਾਂ ਜਿੱਤਣ, ਪੂਰੀ ਕਾਂਗਰਸ ਉਨ੍ਹਾਂ ਦੇ ਨਾਲ ਖੜ੍ਹੀ ਹੋਵੇਗੀ। ਕੈਪਟਨ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਮੈਨੂੰ ਪਤਾ ਲੱਗ ਗਿਆ ਹੈ ਕਿ ਕਿਹੜੇ ਮੇਰੇ ਆਪਣੇ ਹਨ ਅਤੇ ਕਿਹੜੇ ਮੇਰੇ ਬੇਗਾਨੇ ਹਨ। ਕੈਪਟਨ ਨੂੰ ਲੱਗਦਾ ਸੀ ਕਿ ਉਹ ਜਿਨ੍ਹਾਂ ਦੇ ਨਾਲ ਖੜ੍ਹੇ ਹਨ, ਉਹ ਉਨ੍ਹਾਂ ਨਾਲ ਖੜ੍ਹਨਗੇ ਪਰ ਹੁਣ ਕੈਪਟਨ ਉਨ੍ਹਾਂ ਤੋਂ ਖਫਾ ਹਨ।