The Khalas Tv Blog India CM ਸੈਣੀ ਨੇ ਨਕਾਰੇ MLA ਭਰਾਜ ਦੇ ਇਲਜ਼ਾਮ
India Punjab

CM ਸੈਣੀ ਨੇ ਨਕਾਰੇ MLA ਭਰਾਜ ਦੇ ਇਲਜ਼ਾਮ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ (Haryana Chief Minister Naib Saini )  ਨੇ ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ( MLA Narendra Kaur Bharaj ) ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਭਰਾਜ ਨੇ ਦਾਅਵਾ ਕੀਤਾ ਸੀ ਕਿ ਸੈਣੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਬੰਦ ਕਮਰੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ, ਜਿੱਥੇ ਉਨ੍ਹਾਂ ਨੂੰ ਭਾਜਪਾ ਵਿੱਚ ਆਉਣ ਅਤੇ ਸੰਗਰੂਰ ਤੋਂ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਭਰਾਜ ਨੇ ਇਸ ਨੂੰ ਭਾਜਪਾ ਵੱਲੋਂ ‘ਆਪਰੇਸ਼ਨ ਲੋਟਸ’ ਰਾਹੀਂ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਦੱਸਿਆ ਸੀ।

ਮੀਡੀਆ ਨਾਲ ਗੱਲ ਕਰਦਿਆਂ ਨਾਇਬ ਸੈਣੀ ਨੇ ਕਿਹਾ, “ਉਹ ਕੌਣ ਹੈ? ਮੈਨੂੰ ਤਾਂ ਉਸ ਵਿਧਾਇਕ ਦਾ ਨਾਮ ਵੀ ਨਹੀਂ ਪਤਾ। ਮੈਨੂੰ ਉਸਦੇ ਹਲਕੇ ਬਾਰੇ ਵੀ ਕੁਝ ਨਹੀਂ ਪਤਾ। ਉਹ ਝੂਠ ਬੋਲ ਰਹੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਉਹ ਪੰਜਾਬ ਵਿੱਚ ਸਿਰਫ਼ ਲੋਕਾਂ ਦੇ ਸੱਦੇ ’ਤੇ ਜਾਂਦੇ ਹਨ। ਪੰਜਾਬ ਦੇ ਲੋਕ ‘ਆਪ’ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਟਾਉਣ ਦਾ ਫੈਸਲਾ ਕਰ ਲਿਆ ਹੈ। ਖਾਸ ਕਰਕੇ ਕਿਸਾਨਾਂ ਨੂੰ ਫਸਲਾਂ ਦੇ ਸਹੀ ਭਾਅ ਨਹੀਂ ਮਿਲ ਰਹੇ, ਜਿਸ ਕਰਕੇ ਲੋਕ ਨਾਰਾਜ਼ ਹਨ।

MLA ਨਰਿੰਦਰ ਕੌਰ ਭਰਾਜ ਨੇ ਲਗਾਏ ਦੀ ਇਲਜ਼ਾਮ

ਦੱਸ ਦਈਏ ਕਿ ਲੰਘੇ ਕੱਲ੍ਹ ਆਪ ਦੇ ਬੁਲਾਰੇ ਬਲਤੇਜ ਪੰਨੂ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ’ਤੇ ਇਹ ਇਲਜ਼ਾਮ ਲਗਾਏ ਸਨ। ਭਰਾਜ ਨੇ ਆਪਣੀ ਪਾਰਟੀ ਪ੍ਰਤੀ ਵਫ਼ਾਦਾਰੀ ਜ਼ਾਹਰ ਕਰਦਿਆਂ ਕਿਹਾ ਕਿ ਉਹ 19 ਸਾਲ ਦੀ ਉਮਰ ਤੋਂ ਪਾਰਟੀ ਲਈ ਕੰਮ ਕਰ ਰਹੀ ਹੈ—ਪੋਲਿੰਗ ਏਜੰਟ ਤੋਂ ਲੈ ਕੇ ਬੈਨਰ ਲਗਾਉਣ ਅਤੇ ਬੱਸਾਂ ਭਰਨ ਤੱਕ। ਉਨ੍ਹਾਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਨੀਤੀਆਂ ਨਾਲ ਡਟ ਕੇ ਖੜ੍ਹੀ ਹੈ ਅਤੇ ਭਾਜਪਾ ਦੀ ਗੰਦੀ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਵੇਗੀ।

ਭਰਾਜ ਨੇ ਤੰਜ਼ ਕਸਦਿਆਂ ਕਿਹਾ ਸੀ ਕਿ ਨਾਇਬ ਸੈਣੀ ਪੰਜਾਬ ਵਿੱਚ ਇਸ ਤਰ੍ਹਾਂ ਘੁੰਮ ਰਹੇ ਹਨ ਜਿਵੇਂ ਭਾਜਪਾ ਨੇ ਉਨ੍ਹਾਂ ਨੂੰ ਪੰਜਾਬ ਵਿੱਚ ‘ਡੇਪੂਟੇਸ਼ਨ’ ’ਤੇ ਭੇਜ ਦਿੱਤਾ ਹੋਵੇ। ਉਨ੍ਹਾਂ ਨੇ ਕਿਹਾ ਸੀ ਕਿ ਉਹ ਸਿਸਟਮ ਬਦਲਣ ਦੀ ਲੜਾਈ ਲੜ ਰਹੀ ਹੈ, ਨਾ ਕਿ ਰਾਜਨੀਤੀ ਬਦਲਣ ਦੀ।

 

Exit mobile version