The Khalas Tv Blog International ਅਰਸ਼ਦ ਨਦੀਮ ਨੂੰ ਮਿਲੇ ਕਰੋੜਾਂ ਦੇ ਗੱਫੇ, ਮੁੱਖ ਮੰਤਰੀ ਨੇ ਘਰ ਜਾ ਕੇ ਸੌਂਪੀ ਵੱਡੀ ਚੀਂਜ
International

ਅਰਸ਼ਦ ਨਦੀਮ ਨੂੰ ਮਿਲੇ ਕਰੋੜਾਂ ਦੇ ਗੱਫੇ, ਮੁੱਖ ਮੰਤਰੀ ਨੇ ਘਰ ਜਾ ਕੇ ਸੌਂਪੀ ਵੱਡੀ ਚੀਂਜ

ਪਾਕਿਸਤਾਨ ਦੇ ਸੋਨ ਤਗਮਾ ਜੇਤੂ ਅਰਸ਼ਦ ਨਦੀਮ (Arshad Nadeem) ਦੀ ਤਾਰੀਫ ਹਰ ਪਾਸੇ ਹੋ ਰਹੀ ਹੈ। ਅਰਸ਼ਦ ਨੇ ਜੈਵਲਿਨ ਥਰੋਅ ਮੁਕਾਬਲੇ ਦੇ ਫਾਈਨਲ ਵਿੱਚ 92.97 ਮੀਟਰ ਜੈਵਲਿਨ ਸੁੱਟ ਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਅਤੇ ਲੋਕਾਂ ਵੱਲੋਂ ਉਸ ਨੂੰ ਤੋਹਫੇ ਦਿੱਤੇ ਜਾ ਰਹੇ ਹਨ। ਇਹ ਕਹਿਣ ਵਿੱਚ ਕੋਈ ਗਲਤੀ ਨਹੀਂ ਹੋਵੇਗੀ ਕਿ ਅਰਸ਼ਦ ‘ਤੇ ਤੋਹਫਿਆ ਦੀ ਬਰਸਾਤ ਹੋ ਰਹੀ ਹੈ। ਉਸ ਦੇ ਸਹੁਰੇ ਵੱਲੋਂ ਅਰਸ਼ਦ ਨੂੰ ਇਕ ਮੱਝ ਤੋਹਫੇ ਵਿੱਚ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਸ ‘ਤੇ ਪੈਸਿਆਂ ਦੀ ਵਰਖਾ ਹੋ ਰਹੀ ਹੈ।

ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਅਰਸ਼ਦ ਨੂੰ 10 ਕਰੋੜ ਰੁਪਏ ਦੇ ਨਾਲ ਇਕ ਨਵੀਂ ਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮੁੱਖ ਮੰਤਰੀ ਮਰੀਅਮ ਨਿਵਾਜ਼ ਵੱਲੋਂ ਅਰਸ਼ਦ ਦੇ ਘਰ ਪੁੱਜ ਕੇ ਉਸ ਨੂੰ ਇਹ ਇਨਾਮ ਦਿੱਤੇ ਹਨ। ਮਰੀਅਮ ਨਵਾਜ਼ ਨੇ ਕਿਹਾ ਕਿ ਅਰਸ਼ਦ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਹ ਹਰ ਇਕ ਉਸ ਚੀਜ਼ ਦਾ ਹੱਕਦਾਰ ਹੈ ਜੋ ਉਸ ਨੂੰ ਮਿਲੇ। ਮੁੱਖ ਮੰਤਰੀ ਨੇ ਵਿਸ਼ੇਸ਼ ਨੰਬਰ 92.97 ਵਾਲੀ ਕਾਰ ਅਰਸ਼ਦ ਨੂੰ ਉਸ ਦੇ ਮਾਤਾ-ਪਿਤਾ ਦੀ ਹਾਜ਼ਰੀ ਵਿੱਚ ਸੌਂਪੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਮਰੀਅਮ ਵੱਲੋਂ ਅਰਸ਼ਦ ਦੇ ਕੋਚ ਨਦੀਮ ਨੂੰ ਵੀ 50 ਲੱਖ ਰੁਪਏ ਦਾ ਚੈਕ ਦਿੱਤਾ ਹੈ। 

ਦੱਸ ਦੇਈਏ ਕਿ ਅਰਸ਼ਦ ਨਦੀਮ ਨੇ ਪੈਰਿਸ ਓਲਿੰਪਕ ਵਿੱਚ ਸੋਨ ਤਗਮਾ ਜਿੱਤਿਆ ਹੈ। ਉਸ ਨੇ ਨਵਾਂ ਰਿਕਾਰਡ ਕਾਇਮ ਕਰਦਿਆਂ ਫਾਈਨਲ ਵਿੱਚ 92.97 ਮੀਟਰ ਤੱਕ ਜੈਵਲਿਨ ਸੁੱਟਿਆ ਹੈ। ਉਸ ਦੇ ਨਾਲ ਹੀ ਭਾਰਤ ਦੇ ਨੀਰਜ ਚੋਪੜਾ ਨੇ 89.45 ਮੀਟਰ ਦੂਰ ਜੈਵਲਿਨ ਸੁੱਟਿਆ ਹੈ। ਅਰਸ਼ਦ ਵੱਲੋਂ 40 ਸਾਲ ਬਾਅਦ ਪਾਕਿਸਤਾਨ ਨੂੰ ਓਲਿੰਪਕ ਵਿੱਚ ਤਗਮਾ ਜਿਤਾਇਆ ਹੈ।

ਇਹ ਵੀ ਪੜ੍ਹੋ –   CM ਮਾਨ ਦਾ ਗਡਕਰੀ ਦੀ ਚਿੱਠੀ ‘ਤੇ ਪਲਟਵਾਰ! ‘ਹਾਈਵੇ ਦੀ ਸਲੋ ਰਫਤਾਰ ਲਈ NHAI ਜ਼ਿੰਮੇਵਾਰ’!

 

Exit mobile version