The Khalas Tv Blog Punjab ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਲੈ ਕੇ CM ਮਾਨ ਦੀ ਪਤਨੀ ਨੇ ਕਹੀ ਵੱਡੀ ਗੱਲ
Punjab

ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਲੈ ਕੇ CM ਮਾਨ ਦੀ ਪਤਨੀ ਨੇ ਕਹੀ ਵੱਡੀ ਗੱਲ

ਮੁਹਾਲੀ : ਔਰਤਾਂ ਨੂੰ ਹਰ ਮਹੀਨੇ ਇੱਕ-ਇੱਕ ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰ ਸਕਣ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਦਿਨ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਰਹਿੰਦੀ ਹੈ। ਹੁਣ ਇਸ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਬਿਆਨ ਦਿੱਤਾ ਹੈ।  ਉਨ੍ਹਾਂ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਭੁੱਲ ਜਾਓ ਕਿ ਤੁਹਾਨੂੰ 1000 ਰੁਪਏ ਨਹੀਂ ਮਿਲਣਗੇ।

ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਸਾਡੇ ਘਰ ਹਰ ਰੋਜ਼ ਇੱਕ ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਗੱਲ ਹੁੰਦੀ ਹੈ। ਉਹ ਲੜ੍ਹ ਕੇ ਜਾਂ ਕਿਸੇ ਵੀ ਤਰੀਕੇ ਨਾਲ ਬੀਬੀਆਂ ਨੂੰ ਇੱਕ ਹਜ਼ਾਰ ਰੁਪਏ ਜਰੂਰ ਦਿਵਾਉਣਗੇ। ਬੀਬਾ ਮਾਨ ਨੇ ਕਿਹਾ ਕਿ ਛੇ ਮਹੀਨੇ ਤੱਕ ਔਰਤਾਂ ਦੇ ਖਾਤਿਆਂ ਵਿੱਚ ਇੱਕ ਹਜ਼ਾਰ ਰੁਪਏ ਆਉਣਗੇ।

ਉਨ੍ਹਾਂ ਨੇ ਕਿਹਾ ਕਿ ਉਹ ਅਕਸਰ ਮੁੱਖ ਮੰਤਰੀ ਮਾਨ ਨੂੰ ਯਾਦ ਦਿਵਾਉਣਦੀ ਹਾਂ ਕਿਪੰਜਾਬ ਦੀਆਂ ਔਰਤਾਂ ਨਾਲ ਕੀਤੇ ਵਾਅਦੇ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਪੂਰਾ ਕਰਨ ਅਤੇ ਜਿਵੇਂ ਮਰਜ਼ੀ ਕਰੋ ਅਤੇ ਜਿੱਥੋਂ ਮਰਜ਼ੀ ਕਰੋ ਸਾਡੀਆਂ ਭੈਣਾਂ ਨੂੰ 1000 ਰੁਪਏ ਚਾਹੀਦਾ ਹੈ।

ਜਿਕਰੇਖਾਸ ਹੈ ਕੇ ਅਕਸਰ ਹੀ ਆਮ ਆਦਮੀ ਪਾਰਟੀ ਸਰਕਾਰ ਇਸ ਵਾਅਦੇ ਨੂੰ ਲੈਕੇ ਸਵਾਲਾਂ ਦੇ ਵਿਚ ਰਹਿੰਦੀ ਹੀ ਹੈ. ਪਰ ਇਸ ਸਭ ਦੇ ਬਾਵਜੂਦ ਵੀ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ ਹੈ ਅਤੇ ਵਿਰੋਧੀ ਲਗਾਤਾਰ ਇਸਨੂੰ ਸਵਾਲਾਂ ‘ਚ ਰੱਖਦੇ ਨੇ. ਹੁਣ ਮੁਖ ਮੰਤਰੀ ਮਾਨ ਵੀ ਕਹਿ  ਚੁੱਕੇ ਨੇ ਕੇ ਅਗਲੇ ਮਾਰਚ ਵਾਲੇ ਬਜਟ ਦੇ ਵਿਚ ਮਹਿਲਾਵਾਂ ਨੂੰ ਪੈਸੇ ਪਾ ਦੇਣਗੇ।

Exit mobile version