The Khalas Tv Blog Punjab CM ਮਾਨ ਦੇ ਰਾਜਪਾਲ ਨੂੰ ਤਿੱਖੇ ਸਵਾਲ…
Punjab

CM ਮਾਨ ਦੇ ਰਾਜਪਾਲ ਨੂੰ ਤਿੱਖੇ ਸਵਾਲ…

CM Mann's sharp questions to the Governor...

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਲਖੀ ਘਟਣ ਦਾ ਨਾਮ ਨਹੀਂ ਲੈ ਰਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਜਪਾਲ ਨੂੰ ਉਨ੍ਹਾਂ ਵੱਲੋਂ ਮਾਨ ਸਰਕਾਰ ਖਿਲਾਫ਼ ਰਾਸ਼ਟਰਪਤੀ ਨੂੰ ਚਿੱਠੀ ਲਿਖੇ ਜਾਣ ਦੀ ਧਮਕੀ ਦਾ ਜਵਾਬ ਦਿੱਤਾ ਹੈ। ਮਾਨ ਨੇ ਰਾਜਪਾਲ ਦੀਆਂ ਸਾਰੀਆਂ ਚਿੱਠੀਆਂ ਦਾ ਜਵਾਬ ਦੇਣ ਦਾ ਦਾਅਵਾ ਕਰਦਿਆਂ ਉਨ੍ਹਾਂ ਨੂੰ ਇੰਤਜ਼ਾਰ ਕਰਨ ਦੀ ਨਸੀਹਤ ਦਿੱਤੀ ਹੈ।

ਮਾਨ ਨੇ ਅੱਜ ਆਰ ਪਾਰ ਦੀ ਗੱਲ ਕਰਦਿਆਂ ਕਿਹਾ ਕਿ ਰੋਜ਼ ਦੀ ਕਿਚ ਕਿਚ ਨਾਲੋਂ ਚੰਗਾ ਮੈਂ ਅੱਜ ਸਾਰਾ ਕੁਝ ਜਨਤਾ ਸਾਹਮਣੇ ਰੱਖ ਦਿਆਂ। ਮਾਨ ਨੇ ਪੁਰਾਣੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ 3 ਕਰੋੜ ਜਨਤਾ ਨੇ ਚੁਣਿਆ ਹੈ। ਉਨ੍ਹਾਂ ਨੇ ਰਾਜਪਾਲ ਦੀ ਚਿੱਠੀ ਬਾਰੇ ਦੱਸਦਿਆਂ ਕਿਹਾ ਕਿ ਰਾਜਪਾਲ ਨੇ ਸਿਰਫ਼ ਦੋ ਹੀ ਗੱਲਾਂ ਦਾ ਜ਼ਿਕਰ ਕੀਤਾ ਸੀ, ਇੱਕ ਕਾਨੂੰਨ ਵਿਵਸਥਾ ਅਤੇ ਦੂਜੀ ਨਸ਼ਿਆਂ ਨੂੰ ਲੈ ਕੇ ਮੁੱਦਾ ਚੁੱਕਿਆ ਸੀ।

ਕਾਨੂੰਨ ਵਿਵਸਥਾ ਕੰਟਰੋਲ ‘ਚ

ਮਾਨ ਨੇ ਇਨ੍ਹਾਂ ਦੋਵਾਂ ਮੁੱਦਿਆਂ ਬਾਰੇ ਜਾਣਕਾਰੀ ਦਿੰਦਿਆਂ ਮਾਨ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਸਹੀ ਹੈ। ਪੰਜਾਬ ਵਿੱਚ ਹੁਣ ਤੱਕ 23518 ਨਸ਼ਾਂ ਤਸਕਰ ਗ੍ਰਿਫਤਾਰ ਕੀਤਾ ਜਾ ਚੁੱਕੇ ਹਨ। 17632 FIR ਹੁਣ ਤੱਕ ਦਰਜ ਕੀਤੀਆਂ ਜਾ ਚੁੱਕੀਆਂ ਹਨ। 1627 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। 13.29 ਕਰੋੜ ਦੀ ਡਰੱਗ ਮਨੀ ਫੜੀ ਗਈ ਹੈ। 66 ਨਸ਼ਾ ਤਸਕਰਾਂ ਦੀਆਂ 26.32 ਕਰੋੜ ਜ਼ਬਤ ਕੀਤੀਆਂ ਗਈਆਂ ਹਨ। ਹੁਣ ਤੱਕ 753 ਹਾਰਡ ਕੋਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਇਹ ਸਾਰੀ ਜਾਣਕਾਰੀ ਰਾਜਪਾਲ ਨੂੰ ਭੇਜੇ ਜਾਣ ਦਾ ਵੀ ਦਾਅਵਾ ਕੀਤਾ ਹੈ।

ਜਵਾਬ ਦੇਣ ਤੋਂ ਬਾਅਦ ਰਾਜਪਾਲ ਨੂੰ ਸਵਾਲ

ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਜਵਾਬ ਦੇਣ ਤੋਂ ਬਾਅਦ ਉਨ੍ਹਾਂ ਤੋਂ ਵੀ ਕੁਝ ਸਵਾਲ ਵੀ ਪੁੱਛੇ ਹਨ। ਮਾਨ ਨੇ ਪੁੱਛਿਆ ਕਿ

• ਕੀ ਰਾਜਪਾਲ ਨੇ ਕਦੇ ਪੁੱਛਿਆ ਕਿਸਾਨ ਸੜਕਾਂ ‘ਤੇ ਧਰਨੇ ਕਿਉਂ ਦੇ ਰਹੇ ਹਨ ?
• ਕੀ ਤੁਸੀਂ ਹੜ੍ਹ ਪੀੜ੍ਹਤ ਕਿਸਾਨਾਂ ਦੇ ਮੁਆਵਜ਼ੇ ‘ਤੇ GST ਦੇ ਬਕਾਏ ਦਾ ਮੁੱਦਾ ਕੇਂਦਰ ਕੋਲ ਚੁੱਕਿਆ ?
• ਤੁਸੀਂ ਪੰਜਾਬ ਦੇ ਰਾਜਪਾਲ ਹੁੰਦੇ ਹੋਏ ਪੰਜਾਬ ਯੂਨੀਵਰਸਿਟੀ ਦੇ ਮੁੱਦੇ ‘ਤੇ ਹਰਿਆਣਾ ਦਾ ਸਾਥ ਕਿਉਂ ਦਿੱਤਾ ?
• ਮਣੀਪੁਰ ਤੇ ਹਰਿਆਣਾ ਦੀ ਨੂਹ ਹਿੰਸਾ ਦਾ ਕੀ ਉੱਥੋਂ ਦੇ ਰਾਜਪਾਲ ਨੇ ਨੋਟਿਸ ਲਿਆ ?
• ਤੁਸੀਂ ਪੰਜਾਬ ਦੇ ਲੋਕਾਂ ਲਈ ਪਾਸ 6 ਬਿੱਲ ਕਿਉਂ ਰੋਕੇ ਹਨ ?
• ਆਰਡੀਐਫ ਦਾ ਪੈਸਾ ਕੇਂਦਰ ਸਰਕਾਰ ਕੋਲ ਫਸਿਆ ਹੋਇਆ ਹੈ, ਕੀ ਤੁਸੀਂ ਪੰਜਾਬ ਦਾ ਪੈਸਾ ਲੈਣ ਲਈ ਕੇਂਦਰ ਕੋਲ ਚੱਲੋਗੇ?
• ਤੁਸੀਂ ਕਦੇ ਪੰਜਾਬ ਯੂਨੀਵਰਸਿਟੀ ਬਾਰੇ ਮੇਰੇ ਨਾਲ ਗੱਲ ਕੀਤੀ ?

16 ‘ਚੋਂ 9 ਦੇ ਜਵਾਬ ਦੇ ਚੁੱਕਿਆ ਹਾਂ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਪਾਲ ਵੱਲੋਂ ਭੇਜੀਆਂ 16 ਚਿੱਠੀਆਂ ਵਿੱਚੋਂ 9 ਦੇ ਜਵਾਬ ਮੈਂ ਦੇ ਚੁੱਕਿਆ ਹਾਂ। ਬਾਕੀ ਰਹਿੰਦੀਆਂ ਚਿੱਠੀਆਂ ਦੇ ਜਵਾਬ ਵੀ ਲਿਖੇ ਹੋਏ ਹਨ, ਰਾਜਪਾਲ ਥੋੜਾ ਇੰਤਜ਼ਾਰ ਕਰਨ। ਮੁੱਖ ਮੰਤਰੀ ਨੇ ਇੱਕ ਹੋਰ ਸਵਾਲ ਕਰਦਿਆਂ ਕਿਹਾ ਕਿ ਰਾਜਪਾਲ ਕੋਲ ਸਰਕਾਰ ਵੱਲੋਂ ਭੇਜੇ ਗਏ 6 ਬਿੱਲ ਪਏ ਹਨ, ਇਸ ਤੋਂ ਇਲਾਵਾ 2 ਬਿੱਲ ਕੈਪਟਨ ਸਰਕਾਰ ਸਮੇਂ ਭੇਜੇ ਗਏ ਸਨ, ਜੋ ਅਜੇ ਤੱਕ ਪਾਸ ਨਹੀਂ ਕੀਤੇ।

ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਨੇ ਕਦੇ ਇਹ ਨਹੀਂ ਪੁੱਛਿਆ ਕਿ ਕਿਸਾਨ ਸੜਕਾਂ ਉਤੇ ਧਰਨੇ ਕਿਉਂ ਦੇ ਰਹੇ ਹਨ, ਕਿਉਂਕਿ 99 ਫੀਸਦੀ ਮੰਗਾਂ ਕਿਸਾਨਾਂ ਦੀਆਂ ਕੇਂਦਰ ਨਾਲ ਸਬੰਧਤ ਹਨ। ਉਨ੍ਹਾਂ ਰਾਜਪਾਲ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਕਦੇ ਪੰਜਾਬ ਨਾਲ ਖੜ੍ਹੇ ਹੋ। ਚੰਡੀਗੜ੍ਹ ਯੂਨੀਵਰਸਿਟੀ ਨਾਲ ਐਫੀਲੇਸ਼ਨ ਸਬੰਧੀ ਜਦੋਂ ਹਰਿਆਣਾ ਦੇ ਕਾਲਜਾਂ ਦੀ ਗੱਲ ਚੱਲੀ ਤਾਂ ਰਾਜਪਾਲ ਨੇ ਉਦੋਂ ਵੀ ਹਰਿਆਣਾ ਦੇ ਪੱਖ ਦੀ ਗੱਲ ਕੀਤੀ ਸੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਮ ਲੋਕਾਂ ਵਿਚੋਂ ਆਏ ਹੋਏ ਹਾਂ। ਅਸੀਂ ਆਪਣੀਆਂ ਕੁਰਸੀਆਂ ਬਚਾਉਣ ਲਈ ਕੋਈ ਸਮਝੌਤਾ ਨਹੀਂ ਕਰਾਂਗੇ।

Exit mobile version