ਕੌਮ ਕੋ ਕਬੀਲੋ ਮੇਂ ਮਤ ਬਾਂਟੀਏ
ਲੰਬੇ ਸਫ਼ਰ ਕੋ ਮੀਲੋਂ ਮੇਂ ਮਤ ਬਾਂਟੀਏ
ਇਕ ਬਹਿਤਾ ਦਰੀਆ ਹੈ ਮੇਰਾ ਭਾਰਤ ਦੇਸ਼
ਇਸ ਕੋ ਨਦੀਓਂ ਔਰ ਝੀਲੋਂ ਮੇਂ ਮਤ ਬਾਂਟੀਏ।
ਸਾਡਾ ਦੇਸ਼ ਵੱਖ ਵੱਖ ਫੁੱਲਾਂ ਦਾ ਇੱਕ ਗੁਲਦਸਤਾ ਹੈ।ਹਰ ਧਰਮ ਦਾ ਅਲੱਗ ਅਲੱਗ ਸੱਭਿਆਚਾਰ ਹੈ। ਸਿੱਖ ਧਰਮ ਵਿੱਚ ਚਾਰ ਲਾਵਾਂ ਹਨ। ਮਰਨ ਉਪਰੰਤ ਸਿੱਖਾਂ ਵਿੱਚ ਭੋਗ ਪਾਇਆ ਜਾਂਦਾ ਹੈ। ਹਿੰਦੂ ਮੈਰਿਜ ਐਕਟ ਤਹਿਤ ਸੱਤ ਫੇਰੇ ਲਏ ਜਾਂਦੇ ਹਨ। ਸਾਡੇ ਸੱਭਿਆਚਾਰ ਵਿੱਚ ਭੋਗ ਵਾਲੇ ਦਿਨ ਬੇਟੇ ਨੂੰ ਪੱਗ ਬੰਨ੍ਹੀ ਜਾਂਦੀ ਹੈ ਪਰ ਹਿੰਦੂ ਧਰਮ ਵਿੱਚ ਮੁੰਡਨ ਕਰਵਾਇਆ ਜਾਂਦਾ ਹੈ। ਸਿੱਖ ਧਰਮ ਵਿੱਚ ਦਿਨ ਦੇ 12 ਵਜੇ ਤੋਂ ਪਹਿਲਾਂ ਪਹਿਲਾਂ ਲਾਵਾਂ ਲਈਆਂ ਜਾਂਦੀਆਂ ਹਨ, ਉਨ੍ਹਾਂ ਦੇ ਰਾਤ ਦੇ 1-2 ਵਜੇ ਤੱਕ ਵਿਆਹ ਹੁੰਦਾ ਹੈ। ਆਦੀਵਾਸੀਆਂ, ਜੈਨੀਆਂ ਦੇ ਵਿਆਹ ਕਰਨ ਦੇ ਤਰੀਕੇ ਹੋਰ ਹਨ।
ਭਾਜਪਾਈ ਪਤਾ ਨਹੀਂ ਕਿਉਂ ਅਜਿਹੇ ਮੁੱਦੇ ਛੇੜਦੇ ਹਨ। ਜਦੋਂ Socially ਬਰਾਬਰ ਹੋ ਗਏ, ਉਦੋਂ ਇਹ ਕੋਡ ਲਾਗੂ ਕਰ ਦਿਓ। ਸਮਾਜ ਵਿੱਚ ਹਾਲੇ ਵੀ ਬਹੁਤ ਸਾਰੇ ਦੱਬੇ ਕੁਚਲੇ ਲੋਕ ਹਨ। ਭਾਜਪਾ ਧਰਮ ਦੇ ਨਾਂ ਉੱਤੇ ਵੋਟਾਂ ਲੈਂਦੀ ਹੈ। ਅਸੀਂ ਧਰਮ ਦੇ ਨਾਂ ਉੱਤੇ ਵੋਟਾਂ ਨਹੀਂ ਮੰਗਦੇ।