The Khalas Tv Blog Punjab CM ਮਾਨ ਦੀ ਸ਼ਿਕਾਇਤ ਪਹੁੰਚੀ ਰਾਜਪਾਲ ਕੋਲ! ‘ਤੁਸੀਂ ਸੂਬੇ ਵਿੱਚ ਵੰਡੀਆਂ ਨਾ ਪਾਉ’!
Punjab

CM ਮਾਨ ਦੀ ਸ਼ਿਕਾਇਤ ਪਹੁੰਚੀ ਰਾਜਪਾਲ ਕੋਲ! ‘ਤੁਸੀਂ ਸੂਬੇ ਵਿੱਚ ਵੰਡੀਆਂ ਨਾ ਪਾਉ’!

ਬਿਉਰੋ ਰਿਪੋਰਟ – ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਸੂਬੇ ਦੀ ਕਾਨੂੰਨੀ ਹਾਲਾਤਾਂ ਨੂੰ ਲੈ ਕੇ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅੱਜ ਕੋਈ ਵੀ ਸ਼ਖਸ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝ ਰਿਹਾ ਹੈ। ਗੈਂਗਸਟਰਾਂ ਨੂੰ ਚੋਣਾਂ ਜਿੱਤਣ ਦੇ ਲਈ ਛੱਡਿਆ ਜਾ ਰਿਹਾ ਹੈ। ਅਸੀਂ ਰਾਜਪਾਲ ਸਾਬ੍ਹ ਦਾ ਲੁਧਿਆਣਾ ਵਿੱਚ ਸ਼ਿਵ ਸੈਨਾ ਆਗੂ ‘ਤੇ ਹੋਏ ਕਾਤਲਾਨਾ ਹਮਲੇ ਦਾ ਆਪ ਨੋਟਿਸ ਲੈਣ ‘ਤੇ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਨੇ ਯਕੀਨ ਦਿਵਾਇਆ ਹੈ ਉਹ ਇਸ ‘ਤੇ ਕਾਰਵਾਈ ਕਰਨਗੇ।

ਬੀਜੇਪੀ ਦੇ ਸੂਬਾ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਪੁੱਛਿਆ ਤੁਸੀਂ ਕਹਿੰਦੇ ਹੋ ਕਿ ਬੱਚੇ-ਬੱਚੇ ਨੂੰ ਪਤਾ ਹੈ ਕਿ ਜਲੰਧਰ ਵਿੱਚ ਨਸ਼ਾ ਵਿਕ ਰਿਹਾ ਹੈ ਤਾਂ ਤੁਸੀਂ 2 ਸਾਲ ਤੋਂ ਕੀ ਕਰ ਰਹੇ ਸੀ। ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਕਹਿੰਦੇ ਹਨ ਕਿ ਮੇਰੇ ਕੋਲ ਨਸ਼ਾ ਸਮੱਗਲਰਾਂ ਦੀ ਪੂਰੀ ਡਿਟੇਲ ਤਾਂ ਸੀਐੱਮ ਭਗਵੰਤ ਮਾਨ ਕਿਉਂ ਨਹੀਂ ਕਦਮ ਚੁੱਕ ਦੇ ਹਨ।

ਜਾਖੜ ਨੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਉਸ ਬਿਆਨ ਦੇ ਘੇਰਿਆ ਜਿਸ ਵਿੱਚ ਉਨ੍ਹਾਂ ਨੇ ਰਾਜਪਾਲ ‘ਤੇ ਸਵਾਲ ਚੁੱਕੇ ਸਨ ਕਿ ਆਖਿਰ ਉਹ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਬਾਰੇ ਕੁਝ ਕਿਉਂ ਨਹੀਂ ਬੋਲੇ। ਜਾਖੜ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਵੰਡ ਦੀ ਸਿਆਸਤ ਨਾ ਕਰਨ।

ਇਹ ਵੀ ਪੜ੍ਹੋ –  ਔਰਤ ਨੂੰ ਪੂਰੀ ਨਿਗਲ ਗਿਆ ਅਜਗਰ! ਢਿੱਡ ਕੱਟ ਕੇ ਕੱਢੀ ਔਰਤ ਦੀ ਲਾਸ਼

 

Exit mobile version