The Khalas Tv Blog Punjab ਫੇਰ ਘਰ ਬਦਲਣਗੇ CM ਮਾਨ! 174 ਸਾਲ ਪੁਰਾਣੇ ਘਰ ਹੋਣਗੇ ਸ਼ਿਫਟ
Punjab

ਫੇਰ ਘਰ ਬਦਲਣਗੇ CM ਮਾਨ! 174 ਸਾਲ ਪੁਰਾਣੇ ਘਰ ਹੋਣਗੇ ਸ਼ਿਫਟ

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (CHIEF MINISTER BHAGWANT MANN) ਜਲੰਧਰ (JALANDHAR) ਵਾਲਾ ਆਪਣਾ ਘਰ ਬਦਲਣ ਜਾ ਰਹੇ ਹਨ। ਉਹ ਜਲੰਧਰ ਦੇ ਵਿੱਚੋ-ਵਿੱਚ 11 ਏਕੜ ਦੀ ਇੱਕ ਜਾਇਦਾਦ ਲੈਣ ਦੀ ਤਿਆਰੀ ਕਰ ਰਹੇ ਹਨ। ਜਲੰਧਰ ਵੈਸਟ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਸੀਐੱਮ ਮਾਨ ਨੇ ਜਲੰਧਰ ਵਿੱਚ ਇੱਕ ਘਰ ਕਿਰਾਏ ’ਤੇ ਲਿਆ ਸੀ।

ਸ਼ਹਿਰ ਦੇ ਪੁਰਾਣੇ ਬਾਰਾਦਰੀ ਇਲਾਕੇ ਵਿੱਚ ਘਰ ਨੰਬਰ 1,1857 ਪਹਿਲੀ ਅਜ਼ਾਦੀ ਦੀ ਲੜਾਈ ਤੋਂ ਵੀ ਪਹਿਲਾਂ ਦਾ ਹੈ। ਦਰਅਸਲ ਬਟਵਾਲੇ ਤੋਂ ਪਹਿਲਾਂ ਬ੍ਰਿਟਿਸ਼ ਕਮਿਸ਼ਨਰ ਸਰ ਜਾਨ ਲਾਰੇਂਸ 1848 ਵਿੱਚ ਇਸ ਘਰ ਵਿੱਚ ਰਹਿਣ ਆਏ ਸਨ। ਉਸ ਵੇਲੇ ਤੱਕ ਜਲੰਧਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਇਹ ਘਰ ਉਸ ਵੇਲੇ ਦੀ ਨਾਨਕਸ਼ਾਹੀ ਇੱਟਾਂ ਅਤੇ ਚੂਨੇ ਦੇ ਪੱਥਰ ਨਾਲ ਬਣਿਆ ਹੈ।

ਸੀਐੱਮ ਮਾਨ ਦੇ ਇਸ ਸਰਕਾਰੀ ਘਰ ਵਿੱਚ ਵੱਖ-ਵੱਖ ਸਹੂਲਤਾਂ ਹੋਣਗੀਆਂ। ਘਰ ਵਿੱਚ ਚਾਰ ਡਰਾਇੰਗ ਰੂਮ, ਚਾਰ ਬੈਡਰੂਮ, ਤਿੰਨ ਆਫਿਸ ਦੇ ਕਮਰੇ, ਇੱਕ ਬਾਹਰੀ ਬੰਦ ਬਰਾਮਦਾ ਅਤੇ ਸਹਾਇਕ ਮੁਲਾਜ਼ਮਾਂ ਦੇ ਲਈ 2 ਕਮਰੇ ਵਾਲੇ ਫੈਮਿਲੀ ਫਲੈਟ ਵੀ ਹਨ।

ਇਹ ਘਰ ਸ਼ਹਿਰ ਦੇ ਵਿੱਚੋ-ਵਿੱਚ ਹੈ। ਘਰ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਵੱਡਾ ਗਾਰਡਨ ਹੈ ਅਤੇ ਘਰ ਦਾ ਪਿਛਲਾ ਹਿੱਸਾ ਸ਼ਹਿਰ ਦੇ ਮਸ਼ਹੂਰ ਕਲੱਬ ਜਿਮਖਾਨਾ ਨਾਲ ਲੱਗਦਾ ਹੈ। ਪਿਛਲੇ 176 ਸਾਲਾਂ ਤੋਂ ਇਸ ਘਰ ਵਿੱਚ 140 ਕਮਿਸ਼ਨਰ ਰਹਿ ਚੁੱਕੇ ਹਨ।

Exit mobile version