The Khalas Tv Blog Punjab ਸ਼ਹੀਦਾਂ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ CM ਮਾਨ, ਪਰਿਵਾਰ ਨੂੰ ਸੌਂਪਿਆ ਇੱਕ ਕਰੋੜ ਦਾ ਚੈੱਕ
Punjab

ਸ਼ਹੀਦਾਂ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ CM ਮਾਨ, ਪਰਿਵਾਰ ਨੂੰ ਸੌਂਪਿਆ ਇੱਕ ਕਰੋੜ ਦਾ ਚੈੱਕ

CM Mann reached the house of the martyrs to share their grief handed over a check of one crore to the family

ਗੁਰਦਾਸਪੁਰ : ਬੀਤੇ ਦਿਨੀ ਪੁਣਛ ਜੰਮੂ ਹਾਈਵੇ ‘ਤੇ ਆਤੰਕੀ ਹਮਲੇ ਦੌਰਾਨ ਬਟਾਲਾ ਨਜਦੀਕੀ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਜਵਾਨ ਹਰਕ੍ਰਿਸ਼ਨ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ ਸੀ। ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸ਼ਹੀਦ ਹਰਕ੍ਰਿਸ਼ਨ ਸਿੰਘ ਦੇ ਪਿੰਡ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਸੀ.ਐੱਮ. ਮਾਨ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਐਕਸ ਗ੍ਰੇਸੀਆਂ ਗ੍ਰਾਂਟ ਇੱਕ ਕਰੋੜ ਦਾ ਚੈਕ ਭੇਂਟ ਕੀਤਾ ਗਿਆ ਹੈ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

ਪਰਿਵਾਰ ਦੀਆਂ ਮੰਗਾਂ ਮੰਨਦੇ ਹੋਏ ਪਿੰਡ ਦੇ ਅੰਦਰ ਸ਼ਹੀਦ ਦੇ ਨਾਮ ਦਾ ਸਟੇਡੀਅਮ, ਧਰਮਸ਼ਾਲਾ, ਗੇਟ ਅਤੇ ਸਰਕਾਰੀ ਸਕੂਲ ਅਤੇ ਪਿੰਡ ਦੀ ਸੜਕ ਦਾ ਨਾਮ ਸ਼ਹੀਦ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ। ਇਸ ਉੱਤੇ ਕਰੀਬ 74 ਲੱਖ ਰੁਪਏ ਦਾ ਐਸਟੀਮੇਟ ਤਿਆਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਸ਼ਹੀਦ ਸਾਡੇ ਦੇਸ ਦਾ ਸਰਮਾਇਆ ਹੁੰਦੇ ਹਨ ਅਤੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਪੰਜਾਬ ਸਰਕਾਰ ਹਮੇਸ਼ਾ ਖੜੀ ਰਹੇਗੀ।

ਮੁੱਖ ਮੰਤਰੀ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਬੇਸ਼ਕ ਰਾਜਨੀਤੀ ਖੇਤਰ ਵਿੱਚ ਸਾਡੀ ਸੋਚ ਅਤੇ ਵਿਚਾਰ ਜਰੂਰ ਵੱਖ ਹੋ ਸਕਦੇ ਹਨ ਪਰ ਪ੍ਰਕਾਸ਼ ਸਿੰਘ ਬਾਦਲ ਇਕ ਉਘੇ ਅਤੇ ਸੁਲਝੇ ਹੋਏ ਸਿਆਸਤਦਾਨ ਸਨ। ਉਹਨਾਂ ਦੇ ਇਸ ਜਹਾਨ ਤੋਂ ਰੁਖ਼ਸਤ ਹੋਣ ਦਾ ਦੁੱਖ ਹੈ ਅਤੇ ਓਹਨਾ ਦੇ ਤੁਰ ਜਾਣ ਨਾਲ ਰਾਜਨੀਤੀ ਮੈਦਾਨ ਸਮੇਤ ਦੇਸ਼ ਅਤੇ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ ।

ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਸ਼ਹੀਦ ਕੁਲਵੰਤ ਸਿੰਘ ਦੇ ਪਰਿਵਾਰ ਨਾਲ ਵੀ ਦੁੱਖ ਸਾਂਜਾ ਕੀਤਾ। ਇਸਦੀ ਜਾਣਕਾਰੀ ਮੁੱਖ ਮੰਤਰੀ ਮਾਨ ਨੇ ਖੁਦ ਟਵੀਟ ਕਰਦਿਆਂ ਦਿੱਤੀ ਹੈ।  ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਜੰਮੂ ਅੱਤਵਾਦੀ ਹਮਲੇ ‘ਚ ਸ਼ਹੀਦ ਮੋਗਾ ਜ਼ਿਲ੍ਹੇ ਦੇ ਜਵਾਨ ਕੁਲਵੰਤ ਸਿੰਘ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ…ਸਰਕਾਰ ਵੱਲੋਂ ਵਿੱਤੀ ਸਹਾਇਤਾ ਦੇ ਤੌਰ ‘ਤੇ ₹1Cr. ਦਾ ਚੈੱਕ ਭੇਟ ਕੀਤਾ…ਭਵਿੱਖ ‘ਚ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ…ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਜੀ ਵੀ ਕਾਰਗਿਲ ਦੀ ਜੰਗ ਦੌਰਾਨ ਦੇਸ਼ ਦੀ ਰਾਖੀ ਕਰਦੇ ਸ਼ਹੀਦ ਹੋਏ ਸੀ…

 

Exit mobile version