The Khalas Tv Blog Punjab CM ਮਾਨ ਦਾ ਸਭ ਤੋਂ ਨਜ਼ਦੀਕੀ ਚੱਲਾ ਗਿਆ ! 6 ਸਾਲ ਤੋਂ ਸਾਏ ਵਾਂਗ ਨਾਲ ਜੁੜਿਆ ਸੀ ! ਮੁੱਖ ਮੰਤਰੀ ਨੇ ਕਿਹਾ ‘ਮੇਰਾ ਛੋਟਾ ਭਰਾ ਚੱਲਾ ਗਿਆ’ !
Punjab

CM ਮਾਨ ਦਾ ਸਭ ਤੋਂ ਨਜ਼ਦੀਕੀ ਚੱਲਾ ਗਿਆ ! 6 ਸਾਲ ਤੋਂ ਸਾਏ ਵਾਂਗ ਨਾਲ ਜੁੜਿਆ ਸੀ ! ਮੁੱਖ ਮੰਤਰੀ ਨੇ ਕਿਹਾ ‘ਮੇਰਾ ਛੋਟਾ ਭਰਾ ਚੱਲਾ ਗਿਆ’ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਤੋਂ ਨਜ਼ਦੀਕੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਵਾਲੇ ਸੁਰੱਖਿਆ ਮੁਲਾਜਮ ਦੀ ਮੌਤ ਹੋ ਗਈ ਹੈ । ਇਸ ਮੌਤ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈਹ ।

ਜਾਣਕਾਰੀ ਮੁਤਾਬਿਕ ਮ੍ਰਿਤਕ ਸੁਰੱਖਿਆ ਮੁਲਾਜ਼ਮ ਦਾ ਨਾਂ ਅਵਤਾਰ ਸਿੰਘ ਹੈ । ਉਹ 2017 ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਸੀ । CM ਮਾਨ ਨੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਵਤਾਰ ਸਿੰਘ ਆਪਣੀ ਡਿਊਟੀ ਦੇ ਪ੍ਰਤੀ ਹਮੇਸ਼ਾ ਇਮਾਨਦਾਰ ਸੀ ।


ਮੁੱਖ ਮੰਤਰੀ ਮਾਨ ਨੇ ਕਿਹਾ ‘ਮੇਰਾ ਛੋਟਾ ਭਰਾ ਅਵਤਾਰ ਸਿੰਘ 2017 ਤੋਂ ਬਤੌਰ ਸੁਰੱਖਿਆ ਮੁਲਾਜ਼ਮ ਤਾਇਨਾਤ ਸੀ । ਉਹ ਇੱਕ ਚੰਗਾ ਵਾਲੀਬਾਲ ਦਾ ਖਿਡਾਰੀ ਸੀ । ਅਵਤਾਰ ਸਿੰਘ ਨੇ ਅਚਾਨਕ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ । ਪਰਿਵਾਰ ਦੇ ਨਾਲ-ਨਾਲ ਮੇਰੇ ਲਈ ਵੀ ਨਿੱਜੀ ਸਦਮਾ ਹੈ’ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਅਵਤਾਰ ਸਿੰਘ ਪਰਿਵਾਰਕ ਰਿਸ਼ਤੇ ਰਹੇ ਹਨ ।

ਅਵਤਾਰ ਸਿੰਘ ਦੀ ਮੌਤ ਦੇ ਪਿੱਛੇ ਵਜ੍ਹਾ ਕੀ ਹੈ ? ਕੀ ਉਹ ਬਿਮਾਰ ਚੱਲ ਰਿਹਾ ਸੀ ਜਾਂ ਫਿਰ ਕੁਝ ਹੋਰ ਵਜ੍ਹਾ ਹੈ ਇਸ ਦਾ ਹੁਣ ਤੱਕ ਖੁਲਾਸਾ ਨਹੀਂ ਹੋਇਆ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੇ ਬਿਆਨ ਵਿੱਚ ਅਵਤਾਰ ਸਿੰਘ ਦੀ ਮੌਤ ਦਾ ਕਾਰਨ ਨਹੀਂ ਦੱਸਿਆ ਹੈ । ਸਿਰਫ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

Exit mobile version