The Khalas Tv Blog Punjab ਰਾਹੁਲ ਗਾਂਧੀ ਨੇ ‘ਮਾਨ’ ਦੇ ਅੱਗੇ ‘ਰਿਮੋਟ’ ਰੱਖਿਆ ਤਾਂ CM ਨੇ ਕਾਂਗਰਸ ਦੇ 4 ‘ਚੈਨਲ’ ਬਦਲ ਦਿੱਤੇ !
Punjab

ਰਾਹੁਲ ਗਾਂਧੀ ਨੇ ‘ਮਾਨ’ ਦੇ ਅੱਗੇ ‘ਰਿਮੋਟ’ ਰੱਖਿਆ ਤਾਂ CM ਨੇ ਕਾਂਗਰਸ ਦੇ 4 ‘ਚੈਨਲ’ ਬਦਲ ਦਿੱਤੇ !

Rahul gandhi cm mann remote control

ਰਾਹੁਲ ਗਾਂਧੀ ਨੇ ਕਿਹਾ ਸੀ ਭਗਵੰਤ ਮਾਨ ਆਪਣੇ ਦੀਮਾਗ ਨਾਲ ਸੂਬਾ ਚਲਾਉਣ

ਬਿਊਰੋ ਰਿਪੋਰਟ : ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੇਜਰੀਵਾਲ ਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ ਹੈ। ਹਿੰਦੂਸਤਾਨ ਵਿੱਚ ਹਰ ਸੂਬੇ ਦਾ ਆਪਣਾ ਇਤਿਹਾਸ ਹੈ ਜੀਉਣ ਦਾ ਤਰੀਕਾ ਹੈ,ਪੰਜਾਬ ਨੂੰ ਪੰਜਾਬ ਤੋਂ ਚੱਲਣ ਦੇਣਾ ਚਾਹੀਦਾ ਹੈ । ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਉਣ ਦੇਣਾ ਚਾਹੀਦਾ ਹੈ । ਰਾਹੁਲ ਗਾਂਧੀ ਨੇ ਕਿਹਾ ਮੈਂ ਪੰਜਾਬ ਦੇ CM ਨੂੰ ਕਹਿਣਾ ਚਾਉਂਦਾ ਹਾਂ … ਭਗਵੰਤ ਮਾਨ ਨੂੰ ਕਹਿਣਾ ਚਾਉਂਦਾ ਹਾਂ ਕਿ ਤੁਸੀਂ ਪੰਜਾਬ ਦੇ CM ਹੋ,ਪੰਜਾਬ ਨੂੰ ਪੰਜਾਬ ਤੋਂ ਚਲਾਉ,ਦਿੱਲੀ ਕੇਜਰੀਵਾਲ ਦੇ ਦਬਾਅ ਨਾਲ ਨਹੀਂ ਚਲਾਉਣਾ ਚਾਹੀਦਾ ਹੈ । ਇਹ ਪੰਜਾਬ ਦੀ ਅਣਖ ਦੀ ਗੱਲ ਹੈ । ਇਸ ਦੇ ਜਵਾਬ ਵਿੱਚ CM ਮਾਨ ਨੇ ਰਾਹੁਲ ਨੂੰ ਥੋੜਾਂ ਫਲੈਸ਼ਬੈੱਕ ਵਿੱਚ ਲੈਕੇ ਗਏ ਅਤੇ 4 ਵੱਖ-ਵੱਖ ਚੈਨਲ ਦੇ ਜ਼ਰੀਏ ਪੂਰੀ ਪਿਕਚਰ ਵਿਖਾਈ

CM ਮਾਨ ਦਾ ਰਾਹੁਲ ਨੂੰ ਜਵਾਬ

ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਸੂਬੇ ਦੇ ਦੌਰੇ ਦੌਰਾਨ ਦਿੱਤੇ ਬੇਤੁਕੇ ਬਿਆਨਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਵਿਅੰਗ ਕਸਦਿਆਂ ਕਿਹਾ ਕਿ ਅਜਿਹੇ ਬੇਬੁਨਿਆਦ ਬਿਆਨ ਦੇਣ ਤੋਂ ਪਹਿਲਾਂ ਰਾਹੁਲ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ। ਸਭ ਤੋਂ ਪਹਿਲਾਂ CM ਮਾਨ ਨੇ ਰਾਹੁਲ ਗਾਂਧੀ ਦੇ ਰਿਮੋਰਟ ਨਾਲ ਹੀ ਚਰਨਜੀਤ ਸਿੰਘ ਚੰਨੀ ਦੇ ਚੈਨਲ ਦੇ ਦਰਸ਼ਨ ਕਰਵਾਏ । ਉਨ੍ਹਾਂ ਨੇ ਕਿਹਾ ਰਾਹੁਲ ਗਾਂਧੀ ਨੂੰ ਲੋਕਤੰਤਰ ਜਾਂ ਜਮਹੂਰੀ ਮਰਿਆਦਾ ਬਾਰੇ ਕੁਝ ਵੀ ਕਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਭਗਵੰਤ ਮਾਨ ਨੇ ਗਾਂਧੀ ਪਰਿਵਾਰ ਦੇ ਜਾਨਸ਼ੀਨ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਚੁਣਿਆ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਪਾਰਟੀ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ, ਜਦੋਂ ਕਿ ਮੈਨੂੰ ਲੋਕਾਂ ਨੇ ਸੇਵਾ ਕਰਨ ਲਈ ਚੁਣਿਆ ਹੈ।

ਮੁੱਖ ਮੰਤਰੀ ਨੇ ਰਾਹੁਲ ਗਾਂਧੀ ਨੂੰ ਆਖਿਆ ਕਿ ਅਧੂਰੀ ਜਾਣਕਾਰੀ ਹਮੇਸ਼ਾ ਖ਼ਤਰਨਾਕ ਹੁੰਦੀ ਹੈ ਅਤੇ ਇਹ ਗੱਲ ਸੂਬੇ ਵਿੱਚ ਯਾਤਰਾ ਦੌਰਾਨ ਉਨ੍ਹਾਂ ਦੇ ਬੇਬੁਨਿਆਦ ਬਿਆਨ ਸਾਬਤ ਕਰ ਰਹੇ ਹਨ। ਉਨ੍ਹਾਂ ਨੇ ਕਾਂਗਰਸੀ ਆਗੂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਨੇ ਮੁੱਖ ਮੰਤਰੀਆਂ ਨੂੰ ਕਠਪੁਤਲੀਆਂ ਵਾਂਗ ਨਚਾ ਕੇ ਜਮਹੂਰੀਅਤ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸੰਸਦ ਮੈਂਬਰ ਨੂੰ ਇਸ ਮੁੱਦੇ ‘ਤੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ।

ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਜ਼ਰੀਏ ਰਾਹੁਲ ਦੇ ਰਿਮੋਰਟ ਦਾ ਦੂਜਾ ਚੈੱਨਲ ਬਦਲਿਆ । ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਲਗਪਗ ਇੱਕ ਸਾਲ ਪਹਿਲਾਂ ਉਨ੍ਹਾਂ ਨੂੰ ਜ਼ਲੀਲ ਕੀਤਾ ਸੀ।

ਰਾਹੁਲ ਦੇ ਰਿਮੋਰਟ ਦੇ ਬਟਨ ਦਾ ਤੀਜੀ ਚੈਨਲ ਸੀ ਰਾਜਾ ਵੜਿੰਗ । ਸੀਐੱਮ ਮਾਨ ਨੇ ਕਿਹਾ ਕਿ ਇਹ ਵੀ ਦੁਖਾਂਤ ਹੈ ਕਿ ਮੌਜੂਦਾ ਸੂਬਾ ਕਾਂਗਰਸ ਪ੍ਰਧਾਨ ਨੂੰ ਚੱਲ ਰਹੀ ਯਾਤਰਾ ਦੌਰਾਨ ਧੱਕੇ ਮਾਰ ਕੇ ਲੋਕਾਂ ਵਿੱਚ ਬੇਇੱਜ਼ਤ ਕੀਤਾ ਜਾ ਰਿਹਾ ਹੈ, ਜੋ ਕਿ ਅਸਲ ਵਿਚ ਮੀਡੀਆ ਵਿੱਚ ਸੁਰਖ਼ੀਆਂ ਬਟੋਰਨ ਲਈ ਕਾਂਗਰਸੀ ਆਗੂ ਦੀ ਘਟੀਆ ਚਾਲ ਤੋਂ ਵੱਧ ਕੁਝ ਨਹੀਂ।

ਅਖੀਰਲਾ ਬਟਨ ਦਵਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਆਗੂ ਭੁੱਲ ਗਏ ਹਨ ਕਿ ਉਨ੍ਹਾਂ ਦੇ ਪਰਿਵਾਰ ਦੇ ਹੱਥ ਦੇਸ਼ ਵਿਚ ਲੋਕਤੰਤਰ ਦੇ ਕਤਲ ਨਾਲ ਰੰਗੇ ਹੋਏ ਹਨ ਅਤੇ ਲੋਕ ਉਨ੍ਹਾਂ ਨੂੰ ਇਸ ਗੁਨਾਹ ਲਈ ਕਦੇ ਮੁਆਫ਼ ਨਹੀਂ ਕਰਨਗੇ।

Exit mobile version