The Khalas Tv Blog Punjab ਚੰਡੀਗੜ੍ਹ ਵਿੱਚ CM ਮਾਨ ਦੀ ਸੰਤ ਸਮਾਜ ਨਾਲ ਮੀਟਿੰਗ, 25 ਅਕਤੂਬਰ ਤੋਂ ਸ਼ਤਾਬਦੀ ਸਮਾਗਮ ਦੀ ਸ਼ੁਰੂਆਤ
Punjab Religion

ਚੰਡੀਗੜ੍ਹ ਵਿੱਚ CM ਮਾਨ ਦੀ ਸੰਤ ਸਮਾਜ ਨਾਲ ਮੀਟਿੰਗ, 25 ਅਕਤੂਬਰ ਤੋਂ ਸ਼ਤਾਬਦੀ ਸਮਾਗਮ ਦੀ ਸ਼ੁਰੂਆਤ

ਬਿਊਰੋ ਰਿਪੋਰਟ (ਚੰਡੀਗੜ੍ਹ, 6 ਅਕਤੂਬਰ, 2025): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਸੰਤ ਸਮਾਜ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਤਾਬਦੀ ਸਮਾਗਮ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੌਕੇ ‘ਤੇ ਕਈ ਮੁੱਖ ਪ੍ਰੋਗਰਾਮਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

25 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿੱਚ ਮੁੱਖ ਮੰਤਰੀ ਅਤੇ ਸਰਕਾਰੀ ਮੰਤਰੀਆਂ ਵੱਲੋਂ ਅਰਦਾਸ ਕੀਤੀ ਜਾਵੇਗੀ। ਉਸੇ ਸ਼ਾਮ ਗੁਰਦੁਆਰਾ ਰਕਾਬਗੰਜ ਸਾਹਿਬ, ਦਿੱਲੀ ਵਿੱਚ ਕੀਰਤਨ ਦਰਬਾਰ ਹੋਵੇਗਾ।

1 ਨਵੰਬਰ ਤੋਂ 18 ਨਵੰਬਰ ਤੱਕ ਲਾਈਟ ਐਂਡ ਸਾਊਂਡ ਸ਼ੋਅ ਲਗਾਇਆ ਜਾਵੇਗਾ, ਜਿਸ ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ। ਗੁਰੂ ਸਾਹਿਬ ਦੇ ਚਰਨ ਛੋਹੇ ਸਥਾਨਾਂ ‘ਤੇ 1 ਤੋਂ 30 ਨਵੰਬਰ ਤੱਕ ਧਾਰਮਿਕ ਸਮਾਗਮ ਕਰਵਾਏ ਜਾਣਗੇ।

4 ਥਾਵਾਂ ਤੋਂ ਨਿਕਲੇਗਾ ਨਗਰ ਕੀਰਤਨ

ਅੰਮ੍ਰਿਤਸਰ (ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ), ਬਕਾਲਾ ਸਾਹਿਬ (ਜਿੱਥੇ ਭਗਤੀ ਕੀਤੀ), ਸ਼੍ਰੀ ਆਨੰਦਪੁਰ ਸਾਹਿਬ (ਜੋ ਗੁਰੂ ਸਾਹਿਬ ਨੇ ਖੁਦ ਵਸਾਇਆ) ਅਤੇ ਪਟਿਆਲਾ (ਜਿੱਥੇ ਗੁਰੂ ਸਾਹਿਬ ਰਹੇ) ਤੋਂ ਪ੍ਰੋਗਰਾਮ ਕਰਵਾਏ ਜਾਣਗੇ।

4 ਨਗਰ ਕੀਰਤਨ ਵਿੱਚੋਂ ਪਹਿਲਾ ਸ਼੍ਰੀਨਗਰ ਤੋਂ 19 ਨਵੰਬਰ ਨੂੰ ਸ਼ੁਰੂ ਹੋ ਕੇ 22 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇਗਾ। ਦੂਜਾ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇਗਾ। ਤੀਜਾ ਫਰੀਦਕੋਟ ਤੋਂ 19 ਨਵੰਬਰ ਨੂੰ ਸ਼ੁਰੂ ਹੋ ਕੇ 22 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇਗਾ। ਚੌਥਾ ਤਖਤ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼੍ਰੀ ਆਨੰਦਪੁਰ ਸਾਹਿਬ ‘ਚ ਸਮਾਪਤ ਹੋਵੇਗਾ।

23, 24 ਅਤੇ 25 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਵੱਡੇ ਸਮਾਗਮ ਹੋਣਗੇ। 23 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਹੋਵੇਗੀ ਅਤੇ ਧਰਮ ਸੰਮੇਲਨ ਕਰਵਾਇਆ ਜਾਵੇਗਾ। ਉਸ ਦਿਨ ਵਿਰਾਸਤੇ ਖਾਲਸਾ ਵਿੱਚ ਪੂਰੇ ਦਿਨ ਸਮਾਗਮ ਅਤੇ ਸ਼ਾਮ ਨੂੰ ਡਰੋਨ ਸ਼ੋਅ ਤੇ ਸ਼ਹਾਦਤ ਦੀ ਲੋ ਜਗਾਈ ਜਾਵੇਗੀ।

ਟੈਂਟ ਸਿਟੀ ਦੇ ਇੰਤਜ਼ਾਮ

ਸ਼੍ਰੀ ਆਨੰਦਪੁਰ ਸਾਹਿਬ ਵਿੱਚ 30 ਅਕਤੂਬਰ ਤੱਕ “ਚੱਕ ਨਾਨਕੀ” ਨਾਮ ਦੀ ਟੈਂਟ ਸਿਟੀ ਸਥਾਪਿਤ ਕੀਤੀ ਜਾਵੇਗੀ, ਜਿਸ ਵਿੱਚ ਸੰਗਤ ਲਈ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਆਉਣ-ਜਾਣ ਲਈ ਸ਼ਟਲ ਬੱਸਾਂ ਦੀ ਵੀ ਵਿਵਸਥਾ ਕੀਤੀ ਜਾਵੇਗੀ।

ਸਰਕਾਰ ਨੇ ਪ੍ਰਬੰਧਾਂ ਲਈ ਮੰਤਰੀਆਂ ਦੀ ਕਮੇਟੀ ਬਣਾਈ ਹੈ, ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ ਹੈ। ਹਰ ਨਗਰ ਕੀਰਤਨ ਦੇ ਰਸਤੇ ‘ਤੇ ਪ੍ਰਬੰਧ ਕਰਨ ਲਈ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ।

Exit mobile version