The Khalas Tv Blog Punjab CM ਮਾਨ ਹੋਏ LIVE ! ਮੌਜੂਦਾ ਹਾਲਾਤਾਂ ‘ਤੇ ਪੰਜਾਬੀਆਂ ਨੂੰ ਸੁਨੇਹਾ !’ਵਹਿਮ ਕੱਢ ਦੇਣ,ਕਿਸੇ ਨੂੰ ਫੈਕਟਰੀ ਦਾ ਕੱਚਾ ਮਾਲ ਨਹੀਂ ਬਣਨ ਦੇਵਾਂਗੇ !
Punjab

CM ਮਾਨ ਹੋਏ LIVE ! ਮੌਜੂਦਾ ਹਾਲਾਤਾਂ ‘ਤੇ ਪੰਜਾਬੀਆਂ ਨੂੰ ਸੁਨੇਹਾ !’ਵਹਿਮ ਕੱਢ ਦੇਣ,ਕਿਸੇ ਨੂੰ ਫੈਕਟਰੀ ਦਾ ਕੱਚਾ ਮਾਲ ਨਹੀਂ ਬਣਨ ਦੇਵਾਂਗੇ !

CM mann live on punjab situation

ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਲੈਪਟਾਪ,ਕੰਪਿਊਟਰ ਦੀ ਜ਼ਰੂਰਤ ਹੈ

ਬਿਊਰ ਰਿਪੋਰਟ : ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਦੂਜੀ ਵਾਰ ਸਾਹਮਣੇ ਆਏ ਹਨ । ਉਨ੍ਹਾਂ ਨੇ ਵੀਡੀਓ ਮੈਸੇਜ ਜਾਰੀ ਕਰਦੇ ਹੋਏ ਕਿਹਾ ਪੰਜਾਬ ਅਮਨ ਅਤੇ ਸਾਂਤੀ ਨੂੰ ਕਾਇਮ ਰੱਖਣਾ ਅਤੇ ਉਸ ਨੂੰ ਕਿਸੇ ਦੀ ਵੀ ਬੁਰੀ ਨਜ਼ਰ ਤੋਂ ਬਚਾਉਣਾ ਮੇਰਾ ਫਰਜ਼ ਹੈ । ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਪਿਆਰ ਅਤੇ ਯਕੀਨ ਦੇ ਫਰਜ਼ ਨੂੰ ਨਿਭਾ ਰਿਹਾ ਹਾਂ ਅਤੇ ਨਿਭਾਉਂਦਾ ਰਹਾਂਗਾ। ਅਸੀਂ ਪੰਜਾਬ ਦੀ ਜਵਾਨੀ ਦੇ ਹੱਥਾਂ ਵਿੱਚ ਲੈੱਪਟਾਪ,ਕੰਪਿਊਟਰ ਅਤੇ ਹੁਨਰਮੰਦ ਡਿਗਰੀਆਂ,ਵੱਡੀਆਂ-ਵੱਡੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ
ਅਤੇ ਵਰਲਡ ਪੱਧਰ ਦੇ ਮੈਡਲ ਵੇਖਣਾ ਚਾਉਂਦੇ ਹਾਂ। ਅਸੀਂ ਪੰਜਾਬ ਦੀ ਜਵਾਨੀ ਨੂੰ ਕਿਸੇ ਧਰਮ ਦੇ ਨਾਂ ‘ਤੇ ਚਲਾਇਆ ਹੋਇਆ ਫੈਕਟਰੀਆਂ ਦਾ ਕੱਚਾ ਮਾਲ ਬਣਦਾ ਹੋਇਆ ਵੇਖ ਕੇ ਤਮਾਸ਼ਾ ਨਹੀਂ ਵੇਖਾਂਗੇ। ਜ਼ਮਾਨਾ ਪੜ੍ਹਨ ਦਾ ਹੈ ਅਤੇ ਤਰਕੀ ਦਾ ਹੈ,ਸਾਨੂੰ ਸਮੇਂ ਦਾ ਹਾਣੀ ਹੋਣਾ ਪਏਗਾ ।

ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਪੜ੍ਹੇ ਲਿਖੇ ਲੋਕਾਂ ਦੇ ਫੋਨ ਆਏ,ਮਾਵਾਂ ਦੇ ਫੋਨ ਆਏ ਪੁੱਤ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਅਫਸਰਾਂ ਵਰਗੀ ਕੁਰਸੀਆਂ ‘ਤੇ ਵੇਖਣਾ ਚਾਹੁੰਦੇ ਹਾਂ,ਸਾਡਾ ਇਹ ਸੁਪਣਾ ਤੁਸੀਂ ਪੂਰਾ ਕਰ ਸਕਦੇ ਹੋ। ਮੁੱਖ ਮੰਤਰੀ ਨੇ ਕਿਹਾ ਇਸ ਵਿਸ਼ਵਾਸ਼ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ,ਸਾਡਾ ਫਰਜ਼ ਬਣ ਦਾ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਸਿਖਿਅਕ ਕਰੀਏ। ਮੈਂ ਯਕੀਨ ਦਿਵਾਉਣਾ ਚਾਹੁੰਦਾ ਹਾਂ 3 ਕਰੋੜ ਲੋਕਾਂ ਨੂੰ ਤੁਸੀਂ ਮੇਰੇ ‘ਤੇ ਵਿਸ਼ਵਾਸ਼ ਕਰਦੇ ਹੋ ਮੈਂ ਤੁਹਾਡਾ ਯਕੀਨ ਟੁੱਟਣ ਨਹੀਂ ਦੇਵਾਂਗਾ, ਤੁਸੀਂ ਤਰਕੀ ਕਰੋ ਕੰਮ ਕਰੋ ਤੁਹਾਡਾ ਸਰਕਾਰ ਸਹਿਯੋਗ ਕਰੇਗੀ। ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਅਫਗਾਨਿਸਤਾਨ ਨਹੀਂ ਬਣਾਉਣਾ ਹੈ । ਕਿਸੇ ਬੇਗਾਨੇ ਪੁੱਤ ਨੂੰ ਇਹ ਕਹਿਣਾ ਬਹੁਤ ਆਸਾਨ ਹੈ ਕਿ ਤੁਸੀਂ ਹਥਿਆਰ ਚੁੱਕ ਲਿਓ। ਬੇਗਾਨੇ ਪੁੱਤ ਨੂੰ ਜਵਾਨੀ ਵਿੱਚ ਮਰਨ ਦੀਆਂ ਗੱਲਾਂ ਸਿਖਾਉਣੀਆਂ ਬਹੁਤ ਅਸਾਨ ਹਨ,ਜਦੋਂ ਆਪਣੇ ਸਿਰ ਤੇ ਪੈਂਦੀ ਹੈ ਤਾਂ ਪਤਾ ਚੱਲ ਦਾ ਹੈ।

ਜਿਹੜੇ ਧਰਮ ਦੇ ਨਾਂ ਤੇ ਦੁਕਾਨਾਂ ਖੋਲੀ ਬੈਠੇ ਹਨ ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਆਪਣੇ ਵਹਿਮ ਕੱਢ ਦੇਣ ਭੁੱਲੇਖੇ ਦੂਰ ਕਰ ਲੈਣ ਕਿ ਉਹ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਅਤੇ ਭਾਈਚਾਰਕ ਸਾਂਝ ਵਿੱਚ ਕੋਈ ਤਰੇੜ ਪਾ ਦੇਣਗੇ । ਆਮ ਆਦਮੀ ਪਾਰਟੀ ਸਰਕਾਰ ਬਣਾਉਣਾ ਵੀ ਜਾਣ ਦੀ ਹੈ ਅਤੇ ਲੋਕਾਂ ਦਾ ਦਿਲ ਵੀ ਜਿੱਤਣਾ ਜਾਣ ਦੀ ਹੈ । ਲਾਅ ਐਂਡ ਆਰਡਰ ਦੇ ਮਾਮਲੇ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਜਿਹੜਾ ਵਿਸ਼ਵਾਸ਼ ਤੁਸੀਂ ਰੱਖਿਆ ਹੈ ਉਹ ਜਾਰੀ ਰੱਖਣਾ। ਤੁਹਾਡੇ ਇਸ ਵਿਸ਼ਵਾਸ਼ ਨਾਲ ਮੈਨੂੰ ਬਹੁਤ ਹੌਸਲਾ ਮਿਲ ਦਾ ਹੈ ।

Exit mobile version