The Khalas Tv Blog Sports CM ਮਾਨ ਨੇ ਪੱਲੇਦਾਰੀ ਕਰਨ ਵਾਲੇ ਕੌਮੀ ਹਾਕੀ ਖਿਡਾਰੀ ਦੀ ਫੜੀ ਬਾਂਹ !
Sports

CM ਮਾਨ ਨੇ ਪੱਲੇਦਾਰੀ ਕਰਨ ਵਾਲੇ ਕੌਮੀ ਹਾਕੀ ਖਿਡਾਰੀ ਦੀ ਫੜੀ ਬਾਂਹ !

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਪੱਲੇਦਾਰੀ ਕਰਕੇ ਗੁਜ਼ਾਰਾ ਕਰਨ ਵਾਲੇ ਪੰਜਾਬ ਦੇ ਕੌਮੀ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਨਿਯੁਕਤੀ ਪੱਤਰ ਸੌਂਪ ਦਿੱਤਾ ਹੈ । ਸੱਟ ਲੱਗਣ ਦੀ ਵਜ੍ਹਾ ਕਰਕੇ ਉਹ ਹਾਕੀ ਨਹੀਂ ਖੇਡ ਸਕਿਆ ਸੀ ਜਿਸ ਦੀ ਵਜ੍ਹਾ ਕਰਕੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਉਸ ਨੂੰ ਮਜ਼ਦੂਰੀ ਕਰਨੀ ਪੈ ਰਹੀ ਸੀ । ‘ਦ ਖ਼ਾਲਸ ਟੀਵੀ ਨੇ 31 ਜਨਵਰੀ 2023 ਨੂੰ ਪਰਮਜੀਤ ਦੀ ਖ਼ਬਰ ਨੂੰ ਨਸ਼ਰ ਕੀਤਾ ਸੀ ਜਿਸ ਤੋਂ ਬਾਅਦ ਅਗਲੇ ਹੀ ਦਿਨ 1 ਫਰਵਰੀ ਨੂੰ ਮੁੱਖ ਮੰਤਰੀ ਨੇ ਪਰਮਜੀਤ ਨੂੰ ਨੌਕਰੀ ਦਾ ਭਰੋਸਾ ਦਿੱਤਾ ਸੀ ਅਤੇ ਹੁਣ ਪੂਰੇ ਇੱਕ ਮਹੀਨੇ ਦੇ ਬਾਅਦ ਮੁੱਖ ਮੰਤਰੀ ਨੇ ਪਰਮਜੀਤ ਨੂੰ ਨਿਯੁਕਤੀ ਪੱਤਰ ਸੌਂਪ ਦੇ ਹੋਏ ਕਿਹਾ ਕਿ ਉਹ 6 ਮਾਰਚ ਤੋਂ ਹਾਕੀ ਕੋਚ ਦੇ ਰੂਪ ਵਿੱਚ ਆਪਣੀ ਨੌਕਰੀ ਜੁਆਇਨ ਕਰਨਗੇ । ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪਰਮਜੀਤ ਦੇ ਅੰਗੂਠੇ ਵਿੱਚ ਸੱਟ ਲੱਗੀ ਸੀ ਪਰ ਹਾਕੀ ਦੀ ਤਕਨੀਕ ਉਹ ਨਹੀਂ ਭੁੱਲੇ ਹਨ। ਸੀਐੱਮ ਮਾਨ ਨੇ ਪਰਮਜੀਤ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਸਲਾਹ ਦਿੱਤੀ ਹੈ ਕਿ ਉਹ ਆਪਣੀ ਅੱਗੇ ਦੀ ਪੜਾਈ ਵੀ ਜਾਰੀ ਰੱਖਣ ਤਾਂਕਿ ਸਮੇਂ-ਸਮੇਂ ‘ਤੇ ਸਰਕਾਰ ਉਸ ਨੂੰ ਨੌਕਰੀ ਵਿੱਚ ਤਰਕੀ ਵੀ ਦੇ ਸਕੇ ।

ਬੋਰੀ ਚੁੱਕਣ ਦੇ ਪਰਮਜੀਤ ਨੂੰ 1.25 ਰੁਪਏ ਮਿਲ ਦੇ ਸਨ

ਫਰੀਦਕੋਟ ਵਿੱਚ ਪਰਮਜੀਤ ਦਾ ਪਰਿਵਾਰ ਬਹੁਤ ਹੀ ਮੁਸ਼ਕਿਲ ਦੌਰ ਤੋਂ ਗੁਜ਼ਰ ਰਿਹਾ ਸੀ । ਉਹ ਆਪਣੇ ਮੋਢੇ ‘ਤੇ ਚੋਲ ਦੀਆਂ ਬੋਰੀਆਂ ਚੁੱਕ ਦਾ ਸੀ । ਉਸ ਨੂੰ ਇੱਕ ਬੋਰੀ ਦੇ 1 ਰੁਪਏ 25 ਪੈਸੇ ਮਿਲ ਦੇ ਸਨ ।ਪਰਿਵਾਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਨਾਲ ਚੱਲ ਰਿਹਾ ਸੀ । ਉਹ ਰੋਜ਼ਾਨਾ 450 ਬੋਰੀਆਂ ਚੁੱਕ ਦਾ ਸੀ। ਉਹ ਮੌਜੂਦਾ ਭਾਰਤੀ ਹਾਕੀ ਟੀਮ ਦੇ ਕਈ ਖਿਡਾਰੀਆਂ ਨਾਲ ਖੇਡ ਚੁੱਕਾ ਹੈ ।

ਅੰਡਰ 18 ਹਾਕੀ ਨੈਸ਼ਨਲ ਅਤੇ SAI ਦੀ ਟੀਮ ਦਾ ਹਿੱਸਾ ਰਿਹਾ

ਪਰਮਜੀਤ ਨੇ ਫਰੀਦਕੋਟ ਦੇ ਸਰਕਾਰੀ ਬਿਜੇਂਦਰਾ ਕਾਲਜ ਤੋਂ ਹਾਕੀ ਦੀ ਕੋਚਿੰਗ ਲਈ । 2007 ਵਿੱਚ NIS ਪਟਿਆਲਾ ਵਿੱਚ ਹਾਕੀ ਖੇਡਣ ਦੇ ਲਈ ਚੋਣ ਹੋਈ । 2009 ਵਿੱਚ ਪਰਮਜੀਤ ਪਹਿਲਾਂ ਕੇਂਦਰ ਦੇ ਨਾਲ ਰਿਹਾ ਫਿਰ ਪੰਜਾਬ ਪੁਲਿਸ ਅਤੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਦੇ ਲਈ ਤਿੰਨ ਸਾਲ ਤੱਕ ਕਾਂਟਰੈਕਟ ਹਾਕੀ ਖੇਡੀ। ਪਟਿਆਲਾ ਵਿੱਚ ਪਰਮਜੀਤ ਅੰਡਰ -16,ਅੰਡਰ-18 ਅਤੇ ਹਾਕੀ ਨੈਸ਼ਨਲ SAI ਦੀ ਜੁਆਇੰਟ ਟੀਮ ਦਾ ਹਿੱਸਾ ਰਿਹਾ। ਇਸ ਟੀਮ ਨੇ ਆਂਧਰਾ ਵਿੱਚ ਅੰਡਰ -16 ਨੈਸ਼ਨਲ ਸਿਲਵਰ ਤਮਗਾ ਹਾਸਲ ਕੀਤਾ ਸੀ ।

ਪਰਮਜੀਤ ਸਿੰਘ ਪੈਪਸੂ ਟੀਮ ਅਤੇ ਪੰਜਾਬ ਟੀਮ ਦੇ ਲਈ 2 ਕੌਮੀ ਮੈਡਲ ਲੈਕੇ ਵਾਪਸ ਪਰਤਿਆ ਅਤੇ 2007 ਵਿੱਚ ਬੰਗਲਾਦੇਸ਼ ਵਿੱਚ ਪ੍ਰਬੰਧਕ ਜੂਨੀਅਰ ਏਸ਼ੀਆ ਕੱਪ ਦੇ ਲ਼ਈ ਭਾਰਤੀ ਜੂਨੀਅਰ ਹਾਕੀ ਟੀਮ ਦਾ ਹਿੱਸਾ ਬਣੇ । ਪ੍ਰਸ਼ਾਸਨਿਕ ਕਾਰਨਾਂ ਦੀ ਵਜ੍ਹਾ ਕਰਕੇ ਟੂਰਨਾਮੈਂਟ ਰੱਦ ਹੋ ਗਇਆ ।

ਗਰੀਬੀ ਵਿੱਚ ਗੁਜ਼ਰਿਆ ਬਚਪਨ

ਪਰਮਜੀਤ ਨੇ ਦੱਸਿਆ ਸੀ ਕਿ ਉਸ ਦਾ ਜੀਵਨ ਗਰੀਬੀ ਵਿੱਚ ਬੀਤੀਆਂ । ਜਦੋਂ ਉਹ ਪਟਿਆਲ਼ਾ ਦੇ SAI ਦੇ ਲਈ ਚੁਣੇ ਗਏ ਸਨ ਤਾਂ ਹਾਕੀ ਖਰੀਦਣ ਦੇ ਲਈ ਪੈਸੇ ਨਹੀਂ ਸਨ । ਪਰ ਉਸ ਦਾ ਭਾਰਤ ਲਈ ਖੇਡਣ ਦਾ ਸੁਪਣਾ ਕਮਜ਼ੋਰ ਨਹੀਂ ਪਿਆ । ਜਦੋ ਉਸ ਦੀ ਚੋਣ ਜੂਨੀਅਰ ਏਸ਼ੀਆ ਕੱਪ ਲਈ ਹੋਈ ਤਾਂ ਉਸ ਨੂੰ ਬਲੇਜ਼ਰ ਵੀ ਮਿਲਿਆ ਸੀ । ਉਸ ਨੇ ਦੱਸਿਆ ਸੀ ਕਿ ਟੋਕਿਉ ਓਲੰਪਿਕ ਵਿੱਚ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ,ਰੂਪਿੰਦਰ ਪਾਲ ਸਿੰਘ,ਲਲਿਤ,ਕੋਥਾਜੀਤ ਸਿੰਘ ਵਰਗੇ ਖਿਡਾਰੀ SAI ਦੀ ਟੀਮ ਵਿੱਚ ਮੇਰੇ ਨਾਲ ਖੇਡ ਚੁਕੇ ਹਨ ।

ਖੱਬੇ ਹੱਥ ਵਿੱਚ ਲੱਗੀ ਸੱਟ

2012 ਵਿੱਚ ਪਰਮਜੀਤ ਦੇ ਖੱਬੇ ਹੱਥ ਵਿੱਚ ਸੱਟ ਲੱਗ ਗਈ ਸੀ । ਇਸ ਸਾਲ ਤੋਂ ਵੱਧ ਸਮੇਂ ਤੱਕ ਉਹ ਖੇਡ ਤੋਂ ਦੂਰ ਰਿਹਾ ਸੀ। ਸੱਟ ਦੇ ਬਾਅਦ ਵਾਪਸੀ ਕੀਤੀ,ਕੌਮੀ ਅਤੇ ਸਥਾਨਕ ਪੱਧਰ ਦੇ ਕਈ ਹਾਕੀ ਮੁਕਾਬਲੇ ਖੇਡ । ਪਰ ਉਹ ਪੂਰੀ ਤਰ੍ਹਾਂ ਨਾਲ ਆਪਣੀ ਫਾਰਮ ਨੂੰ ਹਾਸਲ ਨਹੀਂ ਕਰ ਸਕਿਆ । 2015 ਦੇ ਬਾਅਦ ਹਾਕੀ ਪੂਰੀ ਤਰ੍ਹਾਂ ਨਾਲ ਛੁੱਟ ਗਈ । ਕਿਸੇ ਨੇ ਪਰਮਜੀਤ ਸਿੰਘ ਦਾ ਹੱਥ ਨਹੀਂ ਫੜਿਆ। ਫਿਲਹਾਲ ਉਹ ਪੱਲੇਦਾਰੀ ਕਰਦਾ ਹੈ ਅਤੇ ਕਿਰਾਏ ਦੇ ਮਕਾਨ ਵਿੱਚ ਪਤਨੀ ਅਤੇ ਪੁੱਤਰ ਦੇ ਨਾਲ ਰਹਿੰਦਾ ਹੈ । ਇਸ ਦੇ ਬਾਵਜੂਦ ਉਸ ਦਾ ਸੁਪਣਾ ਆਪਣੇ ਪੁੱਤਰ ਨੂੰ ਹਾਕੀ ਖਿਡਾਰੀ ਦਾ ਹੈ ।

Exit mobile version