The Khalas Tv Blog Punjab ਰਾਜਪਾਲ ਵੱਲੋਂ ਮੰਗੇ 50 ਹਜ਼ਾਰ ਕਰੋੜ ਦਾ ਹਿਸਾਬ ਮਾਨ ਸਰਕਾਰ ਨੇ ਦਿੱਤਾ ! ਜਾਖੜ ਨੇ ਕਿਹਾ ’12 ਹਜ਼ਾਰ ਕਰੋੜ ਹਰ ਇੱਕ ਸ਼ਖਸ ਦੇ ਸਿਰ ‘ਤੇ ਚੜ ਜਾਵੇਗਾ’ !
Punjab

ਰਾਜਪਾਲ ਵੱਲੋਂ ਮੰਗੇ 50 ਹਜ਼ਾਰ ਕਰੋੜ ਦਾ ਹਿਸਾਬ ਮਾਨ ਸਰਕਾਰ ਨੇ ਦਿੱਤਾ ! ਜਾਖੜ ਨੇ ਕਿਹਾ ’12 ਹਜ਼ਾਰ ਕਰੋੜ ਹਰ ਇੱਕ ਸ਼ਖਸ ਦੇ ਸਿਰ ‘ਤੇ ਚੜ ਜਾਵੇਗਾ’ !

ਬਿਉਰੋ ਰਿਪੋਰਟ : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਾਨ ਸਰਕਾਰ ਵੱਲੋਂ ਡੇਢ ਸਾਲ ਦੌਰਾਨ ਲਏ ਗਏ ਕਰਜ਼ੇ ਦਾ ਹਿਸਾਬ ਦਿੱਤਾ ਗਿਆ ਹੈ । ਉਨ੍ਹਾਂ ਨੇ ਦੱਸਿਆ ਕਿ ਅਸੀਂ ਹੁਣ ਤੱਕ 48530 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ । ਡੇਢ ਸਾਲ ਦੇ ਅੰਦਰ ਤਕਰੀਬਨ 27 ਹਜ਼ਾਰ ਕਰੋੜ ਦਾ ਵਿਆਜ਼ ਮੋੜਿਆ ਹੈ । ਇਸ ਦੌਰਾਨ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਇਹ ਵੀ ਦੱਸਿਆ ਕਿ 9 ਹਜ਼ਾਰ ਕਰੋੜ ਬਿਜਲੀ ਦੀ ਪੁਰਾਣੀ ਸਬਸਿਡੀ ਵੀ ਵਾਪਸ ਕੀਤੀ ਗਈ ਹੈ ।ਪੰਜਾਬ ਅੰਦਰ 10208 ਕਰੋੜ ਦਾ ਕੈਪੀਟਨ ਖਰਚ ਕੀਤਾ ਗਿਆ ਹੈ । ਖਜ਼ਾਨਾ ਮੰਤਰੀ ਨੇ ਦੱਸਿਆ ਜਿਹੜਾ ਕਰਜ ਮਾਨ ਸਰਕਾਰ ਨੇ ਵਾਪਸ ਮੋੜਿਆ ਹੈ ਉਸ ‘ਤੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ 9.50 %,9.75% ਅਤੇ 10% ‘ਤੇ ਕਰਜ਼ਾ ਲਿਆ ਸੀ ।

ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਇਹ ਵੀ ਦੱਸਿਆ 2017 ਵਿੱਚ ਅਕਾਲੀ ਦਲ ਸਰਕਾਰ ਨੇ ਜਾਂਦੇ ਜਾਂਦੇ 32 ਹਜ਼ਾਰ ਕਰੋੜ ਦੀ CCL ਦੀ ਰਕਮ ਨੂੰ ਲੋਨ ਵਿੱਚ ਤਬਦੀਲ ਕਰਵਾ ਲਿਆ ਸੀ ਜਿਸ ‘ਤੇ ਸਰਕਾਰ ਨੂੰ 8.25 % ਵਿਆਜ ਦੇਣਾ ਪੈਂਦਾ ਸੀ ਪਰ ਕੇਂਦਰ ਨੂੰ ਅਪੀਲ ਕਰਕੇ ਹੁਣ ਵਿਆਜ ਦੀ ਦਰ 7.35% ਕਰਵਾ ਲਈ ਹੈ ਜਿਸ ਦੀ ਵਜ੍ਹਾ ਕਰਕੇ ਸੂਬਾ ਸਰਕਾਰ ਨੂੰ 3500 ਕਰੋੜ ਦੀ ਬਚਤ ਹੋ ਰਹੀ ਹੈ ।ਚੀਮਾ ਨੇ ਦਾਅਵਾ ਕੀਤਾ ਕੀਤਾ ਕਿ ਸਾਡੀ ਸਰਕਾਰ ਨੇ 37 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਕਿਵੇਂ ਸੁਰੂ ਹੋਇਆ ਹਿਸਾਬ ਕਿਤਾਬ ਦਾ ਮਾਮਲਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 21 ਸਤੰਬਰ ਨੂੰ ਰਾਜਪਾਲ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਕੇਂਦਰ ਦੇ ਸਾਹਮਣੇ 5 ਹਜ਼ਾਰ ਕਰੋੜ ਦੀ RDF ਦਾ ਮੁੱਦਾ ਚੁੱਕਣ ਤਾਂ ਅਗਲੇ ਹੀ ਦਿਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਸਰਕਾਰ ਕੋਲੋ 50 ਹਜ਼ਾਰ ਕਰੋੜ ਦਾ ਹਿਸਾਬ ਮੰਗ ਗਿਆ । ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਚੱਲਿਆ ਕਿ ਤੁਹਾਡੀ ਸਰਕਾਰ ਨੇ ਡੇਢ ਸਾਲ ਵਿੱਚ 50 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਤੁਸੀਂ ਇਸ ਦਾ ਹਿਸਾਬ ਮੈਨੂੰ ਦਿਉ ਤਾਂਕੀ ਮੈਂ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਤੱਥ ਪੇਸ਼ ਕਰਕੇ ਹਿਸਾਬ ਮੰਗ ਸਕਾ । ਇਸ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ,ਅਕਾਲੀ ਦਲ ਅਤੇ ਬੀਜੇਪੀ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ।

ਸੁਨੀਲ ਜਾਖੜ ਨੇ ਮੰਗਿਆ ਹਿਸਾਬ

ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਾਨ ਸਰਕਾਰ ਨੂੰ ਘੇਰ ਦੇ ਹੋਏ ਕਿਹਾ ਕਿ ਪੰਜਾਬ ਦੇ ਸਿਰ ‘ਤੇ ਇਨ੍ਹਾਂ ਕਰਜ਼ਾ ਚੜ ਚੁੱਕਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਹਰ ਇੱਕ ਸ਼ਖਸ ਦੇ ਸਿਰ ‘ਤੇ 12000 ਕਰੋੜ ਦਾ ਕਰਜ਼ਾ ਚੜ ਜਾਵੇਗਾ । ਜੋ ਸਾਡੇ ਆਉਣ ਵਾਲੇ ਬੱਚਿਆਂ ਨੂੰ ਝੱਲਣਾ ਪੈ ਸਕਦਾ ਹੈ। ਪੰਜਾਬ ਸਰਕਾਰ ਨੇ ਪਰਿਵਾਰਾਂ ਲਈ 50 ਹਜ਼ਾਰ ਕਰੋੜ ਲਏ ਹਨ । ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਪਿਛਲੇ 120 ਦਿਨਾਂ ਵਿੱਚ ਸਰਕਾਰ ਨੇ 12000 ਕਰੋੜ ਕਿੱਥੇ ਖਰਚ ਕਰ ਦਿੱਤੇ ਹਨ ਜਦਕਿ ਵਿਕਾਸ ਦੇ ਕੰਮਾਂ ‘ਤੇ ਸਿਰਫ਼ 900 ਕਰੋੜ ਹੀ ਖਰਚ ਹੋਏ ਹਨ ।

Exit mobile version