ਬਿਊਰੋ ਰਿਪੋਰਟ : ਖਿਡਾਰੀਆਂ ਕੋਲੋ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਹੁਣ ਸਿੱਧਾ-ਸਿੱਧਾ ਅਲਟੀਮੇਟਮ ਦੇ ਦਿੱਤਾ ਹੈ । ਮੁੱਖ ਮੰਤਰੀ ਨੇ 31 ਮਈ ਤੱਕ ਦਾ ਸਮਾਂ ਚੰਨੀ ਨੂੰ ਦਿੰਦੇ ਹੋ ਕਿਹਾ ਕਿ ਉਹ ਆਪਣੇ ਭਾਣਜੇ ਅਤੇ ਭਤੀਜੇ ਵੱਲੋਂ ਰਿਸ਼ਵਤ ਮੰਗਣ ਦੀ ਜਾਣਕਾਰੀ ਸਾਂਝੀ ਕਰਨ ਨਹੀਂ ਤਾਂ ਉਹ ਪੂਰੇ ਸਬੂਤਾ ਦੇ ਨਾਲ ਜਾਣਕਾਰੀ ਦੇਣਗੇ । ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਹ ਚਿਤਾਵਨੀ ਟਵੀਟ ਕਰਕੇ ਦਿੱਤੀ ਹੈ ।
ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ ..31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ …ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ…ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਸਾਹਮਣੇ ਰੱਖਾਂਗਾ…
— Bhagwant Mann (@BhagwantMann) May 25, 2023
ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ‘ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ ..31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ …ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ…ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਸਾਹਮਣੇ ਰੱਖਾਂਗਾ ।
ਇਹ ਹੈ ਪੂਰਾ ਮਾਮਲਾ
ਸੰਗਰੂਰ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਪਿਛਲੇ ਹਫਤੇ IPL ਦਾ ਮੈਚ ਵੇਖਣ ਦੇ ਲਈ ਧਰਮਸ਼ਾਲਾ ਗਏ ਸਨ ਤਾਂ ਇੱਕ ਪੰਜਾਬ ਦੇ ਖਿਡਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਸੀ ਜਦੋਂ ਉਹ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਨੌਕਰੀ ਨੂੰ ਲੈਕੇ ਮਿਲਣ ਗਏ ਤਾਂ ਉਨ੍ਹਾਂ ਨੇ ਆਪਣੇ ਭਾਣਜੇ ਕੋਲ ਭੇਜ ਦਿੱਤਾ । ਜਿੱਥੇ ਉਸ ਨੂੰ 2 ਉਂਗਲਾਂ ਦੇ ਨਾਲ ਰਿਸ਼ਤਵਤ ਦੇਣ ਦਾ ਇਸ਼ਾਰਾ ਕੀਤਾ ਗਿਆ, ਅਗਲੀ ਵਾਰ ਉਹ 2 ਲੱਖ ਲੈਕੇ ਜਦੋਂ ਭਾਣਜੇ ਕੋਲ ਪਹੁੰਚੇ ਤਾਂ ਉਸ ਨੇ ਖਿਡਾਰੀ ਨੂੰ ਗਾਲਾਂ ਕੱਢਿਆ ਅਤੇ ਫਿਰ 2 ਦਾ ਮਤਲਬ 2 ਕਰੋੜ ਦੱਸਿਆ । ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਦਿੰਦੇ ਹੋਏ ਸਾਬਕਾ ਸੀਐੱਮ ਚੰਨੀ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਤੁਸੀਂ ਕਹਿੰਦੇ ਹੋ ਗਰੀਬਾਂ ‘ਤੇ ਵਿਜੀਲੈਂਸ ਦੀ ਜਾਂਚ ਕਰਵਾਈ ਜਾ ਰਹੀ ਹੈ । ਇਸ ਦੇ ਜਵਾਬ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਅਰਦਾਸ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣੇ ਭਾਣਜੇ ਜਾਂ ਫਿਰ ਭਤੀਜੇ ਦੇ ਜ਼ਰੀਏ ਕਦੇ ਵੀ ਰਿਸ਼ਵਤ ਮੰਗੀ ਹੋਵੇ ਤਾਂ ਮੇਰਾ ਕੱਖ ਨਾ ਰਹੇ । ਜਿਸ ਤੋਂ ਬਾਅਦ ਭਗਵੰਤ ਮਾਨ ਨੇ ਚੰਨੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ਆਪਣੇ ਭਾਣਜੇ ਜਾਂ ਫਿਰ ਭਤੀਜੇ ਕੋਲੋ ਪੁੱਛ ਲਿਉ ਕੀ ਸ਼ਾਇਦ ਉਹ ਤੁਹਾਡੇ ਤੋਂ ਬਿਨਾਂ ਪੁੱਛੇ ਹੀ ਰਿਸ਼ਵਤ ਮੰਗ ਰਹੇ ਹੋਣ ਅਤੇ ਹੁਣ ਮੁੱਖ ਮੰਤਰੀ ਨੇ ਸਿੱਧਾ-ਸਿੱਧਾ ਅਲਟੀਮੇਟਮ ਦਿੱਤਾ ਹੈ। ਭਗਵੰਤ ਮਾਨ ਨੇ ਤਾਜ਼ਾ ਬਿਆਨ ਜਾਰੀ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ 31 ਮਈ ਦੁਪਹਿਰ 2 ਵਜੇ ਤੱਕ ਨਾਂ ਜਨਤਕ ਕਰਨ ਦਾ ਅਲੀਟਮੇਟ ਦਿੱਤਾ ਹੈ ਨਹੀਂ ਤਾਂ ਆਪ ਉਸ ਖਿਡਾਰੀ ਦਾ ਨਾਂ ਅਤੇ ਫੋਟੋਆਂ ਜਨਤਕ ਕਰਨਗੇ ।